ਲਾਸ ਏਂਜਲਿਸ: ਅਦਾਕਾਰਾ ਪ੍ਰਿੰਯਕਾ ਚੋਪੜਾ ਨੇ ਗ੍ਰਾਮੀ ਸਮਾਗਮ 2020 ਵਿੱਚ ਬਾਸਕਿਟਬਾਲ ਖਿਡਾਰੀ ਕੋਬੇ ਬ੍ਰਾਇਨਟ ਨੂੰ ਸ਼ਰਧਾਜਾਲੀ ਭੇਂਟ ਕੀਤੀ। ਇਸ ਸਾਲ ਇਹ ਸਲਾਨਾ ਸਮਾਗਮ ਸਿਰਫ਼ ਸੰਗੀਤ 'ਤੇ ਕੇਂਦਰਿਤ ਨਹੀਂ ਸੀ। ਬਲਕਿ ਕੋਬੇ ਬ੍ਰਾਇਨਟ ਤੇ ਉਸ ਦੀ ਕੁੜੀ ਦੀ ਮੌਤ 'ਤੇ ਕੇਂਦਰਿਤ ਸੀ। ਦੱਸ ਦਈਏ ਕਿ ਐਤਵਾਰ ਨੂੰ ਖ਼ਬਰ ਸਾਹਮਣੇ ਆਈ ਸੀ ਕਿ ਕੈਲੀਫੋਰਨੀਆ ਦੇ ਕੈਲਾਬਸ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਹੋਇਆ, ਜਿਸ 'ਚ ਕੋਬੇ ਬ੍ਰਾਇਨਟ ਤੇ ਉਸ ਦੀ ਕੁੜੀ ਦੀ ਮੌਤ ਹੋ ਗਈ।
ਕਈ ਅਦਾਕਾਰਾਂ ਨੇ ਗ੍ਰਾਮੀ ਸਮਾਗਮ 2020 'ਚ ਐਨਬੀਏ ਦਿਗੱਜ ਨੂੰ ਸ਼ਰਧਾਂਜਲੀ ਦਿੱਤੀ। ਇਸ ਸਮਾਗਮ 'ਚ ਡਿੱਪਲੋ, ਬਿਲੀ ਰੇ ਸਾਈਰਸ, ਲਿਲ ਨੇਸ ਐਕਸਪ੍ਰੈਸ, ਕੌਮਨ ਅਤੇ ਪ੍ਰਿੰਯਕਾ ਸ਼ਾਮਿਲ ਸਨ।
ਆਨਲਾਈਨ ਡੌਟ ਕੌਮ ਦੀ ਰਿਪੋਰਟ ਮੁਤਾਬਕ ਭਾਰਤੀ ਅਦਾਕਾਰਾ ਨੇ ਆਪਣੇ ਨੋਹ 'ਤੇ '24' ਲਿਖਿਆ।