ਪੰਜਾਬ

punjab

By

Published : Dec 5, 2019, 3:17 PM IST

ETV Bharat / sitara

ਪ੍ਰਿਅੰਕਾ ਚੋਪੜਾ ਨੇ ਇੱਕ ਵਾਰ ਫ਼ੇਰ ਵਧਾਇਆ ਦੇਸ਼ ਦਾ ਮਾਨ

ਪ੍ਰਿਅੰਕਾ ਚੋਪੜਾ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਕਈ ਵਾਰ ਦੇਸ਼ ਦਾ ਮਾਨ ਵਧਾਇਆ ਹੈ।ਉਸਨੇ ਯੂਨੀਸੈਫ ਤੋਂ ਮਾਨਵਤਾ ਪੁਰਸਕਾਰ ਜਿੱਤ ਕੇ ਇਤਿਹਾਸ ਰਚਿਆ ਹੈ। ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਨੂੰ ਯੂਨੀਸੇਫ ਦੇ ਨਾਲ ਜੁੜੇ ਹੋਏ 1 ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ।

Priyanka Chopra Awards
ਫ਼ੋਟੋ

ਨਿਊਯਾਰਕ:ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਯੂਨੀਸੇਫ ਦੇ ਡੈਨੀ ਕਾਏ ਮਾਨਵਤਾਵਾਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਸਾਲ ਜੂਨ ਵਿੱਚ ਸੰਯੁਕਤ ਰਾਸ਼ਟਰ ਬਾਲ ਕੋਸ਼ (UNICEF) ਨੇ 2019 ਦੇ ਪੁਰਸਕਾਰ ਜੇਤੂ ਦੇ ਤੌਰ 'ਤੇ ਚੋਪੜਾ ਦੇ ਨਾਂਅ ਦਾ ਐਲਾਨ ਕੀਤਾ ਸੀ। ਅਦਾਕਾਰਾ ਨੇ ਮੰਗਲਵਾਰ ਰਾਤ ਨੂੰ ਇਹ ਪੁਰਸਕਾਰ ਪ੍ਰਾਪਤ ਕੀਤਾ।

ਹੋਰ ਪੜ੍ਹੋ: ਆਸ਼ਾ ਪਾਰੇਖ ਨੇ ਕੀਤੀ ਦਿਲ ਦੀ ਗੱਲ, ਦੱਸਿਆ ਵਿਆਹ ਨਾ ਕਰਵਾਉਣ ਦਾ ਕਾਰਨ

ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ, "ਸਮਾਜ ਸੇਵਾ ਹੁਣ ਕੋਈ ਚੋਣ ਨਹੀਂ ਰਹੀ ਹੈ। ਸਮਾਜ ਸੇਵਾ ਜੀਵਨ ਦਾ ਇੱਕ ਸਾਧਨ ਬਣ ਗਈ ਹੈ। ਇਹ ਪੁਰਸਕਾਰ ਇੱਕ ਅਮਰੀਕੀ ਅਤੇ ਸਮਾਜ ਸੇਵੀ ਡੈਨੀ ਕਾਏ ਦੇ ਨਾਂਅ 'ਤੇ ਰੱਖਿਆ ਗਿਆ ਹੈ, ਜੋ ਯੂਨੀਸੇਫ ਦੇ ਪਹਿਲੀ ਸਦਭਾਵਨਾ ਰਾਜਦੂਤ ਸੀ।

ਅਨੁਭਵੀ ਫੈਸ਼ਨ ਡਿਜ਼ਾਈਨਰ ਡਾਇਨ ਵਾਨ ਫੁਰਸਟਨਬਰਗ ਨੇ 37 ਸਾਲਾ ਅਦਾਕਾਰਾ ਨੂੰ ਇਹ ਪੁਰਸਕਾਰ ਦਿੱਤਾ। ਪ੍ਰਿਅੰਕਾ, ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਯੂਨੀਸੈਫ ਦੀ ਸਦਭਾਵਨਾ ਰਾਜਦੂਤ ਰਹੀ ਹੈ।
ਉਸ ਨੇ ਕਿਹਾ,"ਜਦੋਂ ਉਹ ਅਦਾਕਾਰਾ ਬਣੀ ਹੀ ਸੀ ,ਉਸਨੂੰ ਲੱਗਣ ਲਗਾ ਸੀ ਕਿ ਉਨ੍ਹਾਂ ਨੂੰ ਸਮਾਜ ਸੇਵਾ ਕਰਨ ਦਾ ਜ਼ਰੀਆ ਮਿਲ ਗਿਆ ਹੈ।"

ਹੋਰ ਪੜ੍ਹੋ:ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਟੀਮ ਨੇ ਕੀਤਾ ਮੋਹਾਲੀ ਵਿੱਚ ਪ੍ਰਮੋਸ਼ਨ

ਪ੍ਰਿਅੰਕਾ ਨੇ ਇਹ ਵੀ ਕਿਹਾ ਕਿ ਅਦਾਕਾਰਾ ਬਣਨ ਤੋਂ ਬਾਅਦ ਉਸ ਨੇ ਉਨ੍ਹਾਂ ਮੁਹਿੰਮਾਂ ਨਾਲ ਜੁੜਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਉਹ ਬਹੁਤ ਮੱਹਤਵਪੂਰਨ ਮੰਨਦੀ ਸੀ। ਉਸ ਨੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਅਤੇ ਹੋਰ ਬੱਚਿਆਂ ਦੀ ਸਿਹਤ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਦੱਸਦਈਏ ਕਿ ਪ੍ਰਿਅੰਕਾ ਦੀ ਮੈਨੇਜਰ ਨਤਾਸ਼ਾ ਪਾਲ ਨੇ ਉਸ ਨੂੰ ਯੂਨੀਸੇਫ ਨਾਲ ਜੁੜਣ ਦਾ ਸੁਝਾਅ ਦਿੱਤਾ। ਇਸ ਸਬੰਧੀ ਪ੍ਰਿਅੰਕਾ ਨੇ ਕਿਹਾ ਕਿ ਉਸਨੇ ਯੂਨੀਸੇਫ ਬਾਰੇ ਬਹੁਤ ਕੁਝ ਪੜ੍ਹਨਾ ਸ਼ੁਰੂ ਕੀਤਾ ਅਤੇ ਸਵੈ-ਇੱਛਾ ਨਾਲ ਕੰਮ ਕਰਨਾ ਸ਼ੁਰੂ ਕੀਤਾ। ਕੁਝ ਸਾਲਾਂ ਬਾਅਦ, ਉਹ ਭਾਰਤ ਦੀ ਰਾਸ਼ਟਰੀ ਰਾਜਦੂਤ ਬਣੀ ਅਤੇ ਫਿਰ ਉਹ ਯੂਨੀਸੈਫ ਦੀ ਅੰਤਰਰਾਸ਼ਟਰੀ ਰਾਜਦੂਤ ਬਣ ਗਈ। ਇਸ ਗੱਲ ਨੂੰ 13 ਸਾਲ ਮੁਕੰਮਲ ਹੋ ਗਏ ਹਨ।

ABOUT THE AUTHOR

...view details