ਪੰਜਾਬ

punjab

ETV Bharat / sitara

Pornography case: ਵੈਬਸੀਰੀਜ਼ 'ਚ ਕੰਮ ਦਾ ਲਾਲਚ ਦੇ ਕੇ ਆਡੀਸ਼ਨ ਦੇ ਬਹਾਨੇ ਬਣਾਈ ਗਈ ਅਸ਼ਲੀਲ ਫਿਲਮ

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਕਾਰੋਬਾਈ ਪਤੀ ਰਾਜ ਕੁੰਦਰਾ ਦੀਆਂ ਮੁਸਬਿਤਾਂ ਦਿਨੋ ਦਿਨ ਵੱਧਦੀਆ ਜਾ ਰਹੀਆ ਹਨ।ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਅਭਿਨੇਤਰੀਆਂ ਨੂੰ ਵੈਬ ਸੀਰੀਜ਼ (Webseries) ਦੇ ਵਿਚ ਕੰਮ ਕਰਨ ਲਈ ਅਡੀਸ਼ਨਾ ਉਤੇ ਕੁੜੀਆ ਨੂੰ ਬੁਲਾਇਆ ਕਰਦਾ ਸੀ ਅਤੇ ਫਿਰ ਅਸ਼ਲੀਲ ਸੀਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ।

By

Published : Jul 21, 2021, 4:04 PM IST

Pornography case: ਵੈਬਸੀਰੀਜ਼ 'ਚ ਕੰਮ ਦਾ ਲਾਲਚ ਦੇ ਕੇ ਆਡੀਸ਼ਨ ਦੇ ਬਹਾਨੇ ਬਣਾਈ ਗਈ ਅਸ਼ਲੀਲ ਫਿਲਮ
Pornography case: ਵੈਬਸੀਰੀਜ਼ 'ਚ ਕੰਮ ਦਾ ਲਾਲਚ ਦੇ ਕੇ ਆਡੀਸ਼ਨ ਦੇ ਬਹਾਨੇ ਬਣਾਈ ਗਈ ਅਸ਼ਲੀਲ ਫਿਲਮ

ਚੰਡੀਗੜ੍ਹ: ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਉਤੇ ਫਰਵਰੀ 2020 ਵਿਚ ਅਸ਼ਲੀਲ ਫਿਲਮ ਦੇ ਸਬੰਧ ਵਿਚ ਕੇਸ ਦਰਜ ਹੋਣ ਤੋਂ ਬਾਅਦ ਮੁਸ਼ਕਿਲਾਂ ਦਿਨੋ ਦਿਨ ਵੱਧਦੀਆਂ ਜਾ ਰਹੀਆ ਹਨ।ਮੁੰਬਈ ਦੇ ਸੰਯੁਕਤ ਪੁਲਿਸ ਕਮਿਸ਼ਨਰ ਮਿਲਿੰਦ ਭਾਰੰਬੇ ਨੇ ਕਿਹਾ ਕਿ ਉਭਰਦੀ ਅਭਿਨੇਤਰੀਆਂ ਨੂੰ ਵੈੱਬਸੀਰੀਜ਼ (Webseries) ਦੇ ਚੰਗੇ ਬਰੇਕ ਦੀ ਪੇਸ਼ਕਸ਼ ਕਰਕੇ ਆਡੀਸ਼ਨਾਂ ਲਈ ਬੁਲਾਇਆ ਗਿਆ ਸੀ।ਜਿਥੇ ਉਨ੍ਹਾਂ ਨੂੰ ਅਸ਼ਲੀਲ (Porn)ਸੀਨ ਕਰਨ ਲਈ ਮਜ਼ਬੂਰ ਕੀਤਾ ਗਿਆ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਨਵੀਂ ਅਦਾਕਾਰਾ ਨੂੰ ਵੈੱਬਸੀਰੀਜ਼ ਜਾਂ ਸ਼ਾਰਟ ਫਿਲਮ ਵਿਚ ਚੰਗੀ ਬਰੇਕ ਪਾਉਣ ਲਈ ਇਸ ਰੈਕੇਟ ਵਿਚ ਫੜਿਆ ਗਿਆ ਸੀ। ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਕਾਰਾ ਅਤੇ ਮਾਡਲ ਸਾਗਰਿਕਾ ਸੋਨਾ ਸੁਮਨ ਦਾ ਇਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।ਜਿਸ' ਚ ਉਸ ਨੇ ਖੁਲਾਸਾ ਕੀਤਾ ਹੈ ਕਿ ਉਸਨੂੰ ਵੀ ਆਡੀਸ਼ਨ ਦੇ ਨਾਮ 'ਤੇ ਅਸ਼ਲੀਲ ਆਡੀਸ਼ਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸਨੇ ਇਨਕਾਰ ਕਰ ਦਿੱਤਾ।

ਇਸ ਦੇ ਨਾਲ ਹੀ ਅਦਾਕਾਰਾ ਸ਼ੈਰਲੀਨ ਚੋਪੜਾ ਅਤੇ ਪੂਨਮ ਪਾਂਡੇ ਪਹਿਲਾਂ ਹੀ ਪੁਲਿਸ ਕੋਲ ਆਪਣਾ ਬਿਆਨ ਦਰਜ ਕਰਵਾ ਚੁੱਕੀਆਂ ਹਨ। ਮਿਲਿੰਦ ਭਾਰਬੇ ਨੇ ਦੱਸਿਆ ਕਿ ਇਸ ਰੈਕੇਟ ਵਿਚ ਫਸੀਆਂ ਕੁਝ ਲੜਕੀਆਂ ਪੁਲਿਸ ਦੀ ਕ੍ਰਾਈਮ ਬ੍ਰਾਂਚ ਵਿਚ ਆਈਆਂ ਸਨ।ਜਿੱਥੋਂ ਇਹ ਕੇਸ ਦਰਜ ਕੀਤਾ ਗਿਆ ਸੀ। ਕੁਝ ਡਾਇਰੈਕਟਰ ਵੀ ਹਨ, ਜੋ ਇਸ ਅਸ਼ਲੀਲ ਫਿਲਮ ਦੇ ਕਾਰੋਬਾਰ ਵਿਚ ਸ਼ਾਮਲ ਸਨ।

ਦੱਸਿਆ ਜਾ ਰਿਹਾ ਹੈ ਕਿ ਰਾਜ ਕੁੰਦਰਾ ਇਸ ਤੋਂ ਵੱਡੀ ਰਕਮ ਕਮਾ ਰਿਹਾ ਸੀ।ਜਦੋਂ ਕਿ ਉਸ ਦੇ ਜਾਲ ਵਿਚ ਫਸੀਆਂ ਮਹਿਲਾ ਕਲਾਕਾਰਾਂ ਨੂੰ ਸਿਰਫ 8 ਤੋਂ 10 ਹਜ਼ਾਰ ਰੁਪਏ ਮਿਲਦੇ ਸਨ। ਪੁਲਿਸ ਨੇ ਇਸ ਤੋਂ ਪਹਿਲਾਂ ਵਿਗਿਆਪਨ ਕੰਪਨੀ ਦੇ ਭਾਰਤ ਮੁਖੀ ਉਮੇਸ਼ ਕਾਮਤ ਨੂੰ ਗ੍ਰਿਫਤਾਰ ਕੀਤਾ ਸੀ।ਉਸ ਦੀ ਪੁੱਛਗਿੱਛ ਦੇ ਅਧਾਰ 'ਤੇ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਨਾਲ ਰਾਜ ਕੁੰਦਰਾ ਲੱਖਾਂ ਦੀ ਕਮਾਈ ਕਰ ਰਿਹਾ ਸੀ, ਜਦਕਿ ਉਸ ਦੇ ਜਾਲ ਵਿੱਚ ਫਸੀਆਂ ਮਹਿਲਾ ਕਲਾਕਾਰਾਂ ਨੂੰ ਸਿਰਫ 8 ਤੋਂ 10 ਹਜ਼ਾਰ ਰੁਪਏ ਮਿਲਦੇ ਸਨ।

ਇਹ ਵੀ ਪੜੋ:Pornography case: ਰਾਜ ਕੁੰਦਰਾ ਅਤੇ ਸ਼ੈਰਲਿਨ ਚੋਪੜਾ ਦਾ ਸਮਝੌਤਾ ਹੋਇਆ ਸੀ

ABOUT THE AUTHOR

...view details