ਪੰਜਾਬ

punjab

ETV Bharat / sitara

ਪੂਨਮ ਪਾਂਡੇ ਨੇ ਦਰਜ ਕਰਵਾਇਆ ਰਾਜ ਕੁੰਦਰਾ ਦੇ ਵਿਰੁੱਧ ਕੇਸ

ਬਾਲੀਵੁੱਡ ਅਭਿਨੇਤਰੀ ਅਤੇ ਮਾਡਲ ਪੂਨਮ ਪਾਂਡੇ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਵਿਰੁੱਧ ਕੇਸ ਦਰਜ ਕਰਵਾਇਆ ਹੈ। ਪੁਲਿਸ ਵੱਲੋਂ ਐਫਆਈਆਰ ਨਾ ਲਿਖਣ ਤੋਂ ਬਾਅਦ, ਪੂਨਮ ਨੇ ਬੰਬੇ ਹਾਈ ਕੋਰਟ ਦਾ ਰੁੱਖ ਕੀਤਾ ਹੈ।

ਫ਼ੋਟੋ

By

Published : Feb 16, 2020, 9:03 PM IST

ਮੁੰਬਈ: ਆਪਣੇ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਮਸ਼ਹੂਰ ਅਦਾਕਾਰਾ ਪੂਨਮ ਪਾਂਡੇ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਵਿਰੁੱਧ ਬੰਬੈ ਹਾਈ ਕੋਰਟ 'ਚ ਕੇਸ ਦਰਜ ਕੀਤਾ ਹੈ। ਪੂਨਮ ਪਾਂਡੇ ਵੱਲੋਂ ਇਹ ਸ਼ਿਕਾਇਤ ਰਾਜ ਅਤੇ ਉਸ ਦੇ ਸਹਿਯੋਗੀ ਸੌਰਬ ਕੁਸ਼ਵਾਹ ਵਿਰੁੱਧ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ: ਫ਼ਿਲਮਫ਼ੇਅਰ 2020: ਅਕਸ਼ੈ ਦੇ ਫ਼ੈਨ ਨੇ ਦਿੱਤਾ ਖ਼ਾਸ ਤੋਹਫ਼ਾ

ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਪਿੱਛਲੇ ਛੇ ਮਹੀਨਿਆਂ ਤੋਂ ਦੇਸ਼ ਦੇ ਕਈ ਹਿੱਸਿਆਂ ਤੋਂ ਕਾਲ ਆ ਰਹੀਆਂ ਹਨ, ਜਿਸ 'ਚ ਅਸ਼ਲੀਲ ਗੱਲਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੀ ਐਪ ਰਾਜ ਕੁੰਦਰਾ ਦੀ ਕੰਪਨੀ ਮੈਨੇਜ ਕਰਦੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਮਾਰਚ 2019 'ਚ ਕੌਂਨਟਰੇਕਟ ਸਾਇਨ ਕੀਤਾ ਸੀ। ਪੂਨਮ ਦਾ ਦੋਸ਼ ਹੈ ਕਿ ਰਾਜ ਦੀ ਕੰਪਨੀ ਨੇ ਕੋਨਟਰੇਕਟ ਖ਼ਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਐਪ ਨੂੰ ਜਾਰੀ ਰੱਖਿਆ। ਪੂਨਮ ਦਾ ਕਥਿੱਤ ਤੌਰ 'ਤੇ ਦੋਸ਼ ਹੈ ਕਿ ਕੰਪਨੀ ਨੇ ਐਪ 'ਤੇ ਉਨ੍ਹਾਂ ਦੇ ਨਿੱਜੀ ਨੰਬਰ ਨੂੰ ਲੀਕ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਸ਼ਲੀਲ ਕਾਲਾਂ ਆ ਰਹੀਆਂ ਹਨ।

ਅਦਾਕਾਰਾ ਦਾ ਦੋਸ਼ ਹੈ ਕਿ ਜਦੋਂ ਉਸ ਨੇ ਇਸ ਮਾਮਲੇ 'ਚ ਪੁਲਿਸ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਰਿਪੋਰਟ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਬੰਬੈ ਹਾਈਕੋਰਟ ਦਾ ਰੁੱਖ ਕੀਤਾ। ਹਾਲਾਂਕਿ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀ ਸੌਰਭ ਕੁਸ਼ਵਾਹ ਨੇ ਪਾਂਡੇ ਦੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ।

ਪੂਨਮ ਦੇ ਇਨ੍ਹਾਂ ਦੋਸ਼ਾਂ ਨੂੰ ਲੈਕੇ ਰਾਜ ਕੁੰਦਰਾ ਨੇ ਮੀਡੀਆ ਅੱਗੇ ਸਪਸ਼ਟੀਕਰਨ ਦਿੱਤਾ ਹੈ। ਰਾਜ ਵੱਲੋਂ ਕਿਹਾ ਗਿਆ, "ਪਿੱਛਲੇ ਸਾਲ ਉਨ੍ਹਾਂ ਆਮ੍ਰਸਪਾਈਮ ਮੀਡੀਆ ਨਾਂਅ ਦੀ ਇੱਕ ਕੰਪਨੀ 'ਚ ਨਿਵੇਸ਼ ਕੀਤਾ ਸੀ, ਜੋ ਕਲਾਕਾਰਾਂ ਦੇ ਲਈ ਐਪ ਦਾ ਨਿਰਮਾਣ ਕਰਦੀ ਹੈ।"

ਰਾਜ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਪਟੀਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਉਨ੍ਹਾਂ ਪਿਛਲੇ ਸਾਲ ਦਸੰਬਰ 'ਚ ਆਪਣਾ ਹਿੱਸਾ ਵੇਚ ਦਿੱਤਾ ਸੀ।
ਪੂਨਮ ਪਾਂਡੇ ਆਪਣੇ ਕੇਸ ਬਾਰੇ ਭਰੋਸਾ ਰੱਖਦੀ ਹੈ। ਉਨ੍ਹਾਂ ਕਿਹਾ, “ਕੇਸ ਹਾਈ ਕੋਰਟ ਵਿੱਚ ਹੈ। ਮੇਰਾ ਕੇਸ ਮਜ਼ਬੂਤ ​​ਹੈ। ਮੇਰੇ ਕੋਲ ਸਾਰੇ ਸਬੂਤ ਹਨ। ਮੈਂ ਇਨਸਾਫ ਦੀ ਮੰਗ ਕਰ ਰਿਹਾ ਹਾਂ ਅਤੇ ਮੈਂ ਜਾਣਦੀ ਹਾਂ ਕਿ ਮੈਂ ਕੇਸ ਜਿੱਤ ਸਕਦਾ ਹਾਂ।"

ABOUT THE AUTHOR

...view details