ਮੁੰਬਈ: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਇਸ ਸਮੇਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ ਉਨ੍ਹਾਂ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਅਜਿਹੀ ਸਥਿਤੀ ਵਿਚ, ਉਹ ਸੋਸ਼ਲ ਮੀਡੀਆ 'ਤੇ ਐਕਟਿਵ ਹਨ ਅਤੇ ਆਪਣੀ ਸਿਹਤ ਸਬੰਧੀ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰ ਰਹੇ ਹਨ। ਹਾਲ ਹੀ ਵਿਚ ਬਿੱਗ ਬੀ ਨੇ ਇਕ ਟਵੀਟ ਸਾਂਝਾ ਕੀਤਾ, ਜਿਸ ਨੂੰ ਲਿਖਦਿਆਂ ਉਹ ਬਹੁਤ ਭਾਵੁਕ ਹੋ ਗਏ।
ਪੋਲੈਂਡ ਦੀ ਇਕ ਯੂਨੀਵਰਸਿਟੀ ਵਿਚ, ਬਿੱਗ ਬੀ ਦੇ ਪਿਤਾ ਅਤੇ ਕਵੀ ਹਰਿਵੰਸ਼ ਰਾਏ ਬੱਚਨ ਦੀ 'ਮਧੂਸ਼ਾਲਾ' ਦਾ ਪੜ੍ਹੀ ਗਈ। ਵੀਡੀਓ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਲਿਖਦੇ ਹਨ ਕਿ ਮੇਰੀਆਂ ਅੱਖਾਂ ਨਮ ਹਨ। ਪੋਲੈਂਡ ਦੇ ਰੋਕਲਾ ਨੂੰ ਯੂਨੈਸਕੋ ਵੱਲੋਂ ਸਿਟੀ ਆਫ ਲਿਟਰੇਚਰ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਅੱਜ ਬਾਬੂ ਜੀ ਦੀ 'ਮਧੂਸ਼ਾਲਾ' ਪੜ੍ਹੀ ਗਈ ਜਿਸ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਛੱਤ 'ਤੇ ਚੜ੍ਹ ਕੇ ਸੁਣਾਇਆ। ਉਹ ਸੁਨੇਹਾ ਦੇ ਰਹੇ ਹਨ ਕਿ ਰੋਕਲਾ ਸ਼ਹਿਰ ਹਰਿਵੰਸ਼ ਰਾਏ ਬੱਚਨ ਦਾ ਸ਼ਹਿਰ ਹੈ।
ਹੁਣ ਇਹ ਵੀਡੀਓ ਅਤੇ ਅਮਿਤਾਭ ਬੱਚਨ ਦੀ ਪੋਸਟ ਜ਼ਬਰਦਸਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰ ਰਹੇ ਲੋਕ ਹਰਿਵੰਸ਼ ਰਾਏ ਬੱਚਨ ਨੂੰ ਦੇਸ਼ ਦਾ ਮਾਣ ਦੱਸ ਰਹੇ ਹਨ।
ਦੱਸ ਦੇਈਏ ਕਿ 11 ਜੁਲਾਈ ਨੂੰ ਅਮਿਤਾਭ ਬੱਚਨ ਅਤੇ ਅਭਿਸ਼ੇਕ ਕੋਰੋਨਾ ਪੌਜ਼ੀਟਿਵ ਆਏ ਸੀ। ਅਗਲੇ ਹੀ ਦਿਨ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਬੱਚਨ ਨੂੰ ਵੀ ਕੋਰੋਨਾ ਸੰਕਰਮਿਤ ਪਾਏ ਗਏ ਸੀ। ਵਰਤਮਾਨ ਵਿੱਚ, ਇਹ ਚਾਰੇ ਹਸਪਤਾਲ ਵਿੱਚ ਦਾਖਲ ਹਨ ਅਤੇ ਇਲਾਜ ਅਧੀਨ ਹਨ।