ਮੁੰਬਈ: ਅਦਾਕਾਰ ਤੇ ਕਵੀ ਪੀਯੂਸ਼ ਮਿਸ਼ਰਾ ਦਾ ਮੰਨਣਾ ਹੈ ਕਿ ਅੱਜ ਦੀ ਪੀੜ੍ਹੀ ਦੇ ਜੀਵਨ ਵਿੱਚ ਤਾਲਮੇਲ ਬਣਾਉਣ ਲਈ ਤਿਆਰ ਨਹੀਂ ਹੈ, ਜਿਸ ਕਾਰਨ ਤਲਾਕ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ," ਅੱਜ ਦੀ ਪੀੜ੍ਹੀ ਤਾਲਮੇਲ ਦੇ ਲਈ ਤਿਆਰ ਨਹੀਂ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਵਿਆਹ ਸਿਰਫ਼ ਇੱਕ ਆਮ ਗੱਲ ਹੈ, ਪਰ ਵਿਆਹ ਪੂਰੀ ਤਰ੍ਹਾ ਤੋਂ ਸਦਭਾਵਨਾ ਉੱਤੇ ਅਧਾਰਿਤ ਹੈ। ਨਾਲ ਹੀ ਉਨ੍ਹਾਂ ਕਿਹਾ, ਵਿਆਹ ਇੱਕ ਦੂਜੇ ਦੇ ਲਈ ਸਮਝੋਤਾ ਕਰਨ ਅਤੇ ਇੱਕ ਦੂਜੇ ਨਾਲ ਰਹਿਣ ਦੇ ਬਾਰੇ ਹੁੰਦਾ ਹੈ। ਅੱਜ ਕੱਲ੍ਹ ਵਿਆਹ ਨੂੰ ਸਿਰਫ਼ ਪ੍ਰੇਮ ਸੰਬੰਧ ਦੇ ਤੌਰ ਉੱਤੇ ਮੰਨਿਆ ਜਾਂਦਾ ਹੈ ਜਿੱਥੇ ਵਿਆਹ ਕਰਨਾ ਤੇ ਤਲਾਕ ਲੈਣਾ ਸਾਰਿਆ ਲਈ ਆਸਾਨ ਹੈ। ਵਿਆਹ ਵਿੱਚ ਇਹ ਸਭ ਤੋਂ ਜ਼ਰੂਰੀ ਹੈ ਕਿ ਉਹ ਇੱਕ ਦੂਜੇ ਤੋਂ ਸਹਿਮਤ ਹਨ ਜਾ ਨਹੀਂ।"
ਹੋਰ ਪੜ੍ਹੋ: ਇਮਰਾਨ ਹਾਸ਼ਮੀ ਨਾਲ ਨਜ਼ਰ ਆਉਣਗੇ ਬਿੱਗ ਬੀ