ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਅਤੇ ਮਸ਼ਹੂਰ ਕੋਰੀਓਗ੍ਰਾਫ਼ਰ ਰੇਮੋ ਡਿਸੂਜ਼ਾ ਵਿਰੁੱਧ ਗਾਜ਼ੀਆਬਾਦ ਦੀ ਅਦਾਲਤ ਵਲੋਂ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ। ਇਹ ਮਾਮਲਾ 2016 ਵਿੱਚ ਦਰਜ ਹੋਇਆ ਸੀ, ਜਦ ਸਿਹਾਨੀ ਗੇਟ ਥਾਣੇ ਵਿੱਚ 2016 ਵਿੱਚ ਦਰਜ ਇੱਕ ਕੇਸ 'ਚ ਏਸੀਜੇਐਮ ਅਸ਼ਟਮ ਦੀ ਅਦਾਲਤ ਨੇ ਐਨਸੀਡਬਿਲਊ ਜਾਰੀ ਕੀਤਾ।
ਹੋਰ ਪੜ੍ਹੋ: #BharatKiLaxmi ਪੀਐਮ ਮੋਦੀ ਦੀ ਮੁਹਿੰਮ ਨੂੰ ਦੀਪਿਕਾ ਪਾਦੂਕੋਣ ਅਤੇ ਪੀਵੀ ਸਿੰਧੂ ਦਾ ਸਮਰਥਨ
ਰਾਜਨਗਰ ਵਿੱਚ ਰਹਿਣ ਵਾਲੇ ਸਤੇਂਦਰ ਤਿਆਗੀ ਨੇ ਰੇਮੋ ਨਾਲ ‘ਅਮਰ ਮਸਟ ਡਾਈ’ ਨਾਂਅ ਦੀ ਫ਼ਿਲਮ ਬਣਾਈ ਸੀ। ਇਸ ਫ਼ਿਲਮ 'ਚ ਤਕਰੀਬਨ 5 ਕਰੋੜ ਰੁਪਏ ਖ਼ਰਚੇ ਗਏ ਸਨ, ਜਿਨ੍ਹਾਂ ਨੂੰ ਲੈ ਕੇ ਸਤੇਂਦਰ ਨੇ ਧੋਖਾਧੜੀ ਦਾ ਕੇਸ ਦਾਇਰ ਕੀਤਾ ਸੀ।
ਹੋਰ ਪੜ੍ਹੋ: ਕਬੀਰ ਸਿੰਘ ਤੋਂ ਬਾਅਦ ਬਣੇਗਾ ਅਰਜੁਨ ਰੈੱਡੀ ਦਾ ਇੱਕ ਹੋਰ ਰੀਮੇਕ
ਰੇਮੋ ਡਿਸੂਜ਼ਾ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਸਟ੍ਰੀਟ ਡਾਂਸਰ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਵਿੱਚ ਵਰੁਣ ਧਵਨ, ਸ਼ਰਧਾ ਕਪੂਰ ਮੁੱਖ ਭੂਮਿਕਾ ਵਿੱਚ ਹਨ।