ਮੁੰਬਈ: ਬਾਲੀਵੁੱਡ ਨੂੰ 'ਆਖ ਮਾਰੇ','ਓ ਸਾਕੀ','ਦਿਲਬਰ','ਕਾਲਾ ਚਸ਼ਮਾ' ਵਰਗੇ ਹਿੱਟ ਗਾਣੇ ਦੇਣ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਵਿੱਚ ਸਿੰਗਰਾਂ ਨੂੰ ਸ਼ਾਇਦ ਹੀ ਕਦੇ ਭੁਗਤਾਨ ਕੀਤਾ ਜਾਂਦਾ ਹੈ। ਗਾਇਕਾ ਨੇ ਆਈਏਐਨਐਸ ਨੂੰ ਕਿਹਾ,"ਸਾਨੂੰ ਬਾਲੀਵੁੱਡ ਵਿੱਚ ਗਾਣੇ ਦੇ ਲਈ ਬਿਲਕੁਲ ਵੀ ਰੁਪਏ ਨਹੀਂ ਮਿਲਦੇ ਹਨ। ਦਰਅਸਲ, ਹੁੰਦਾ ਇਹ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜੇ ਇੱਕ ਸੁਪਰ ਹਿੱਟ ਗਾਣਾ ਆਵੇਗਾ, ਤਾਂ ਗਾਇਕ ਸ਼ੋਅ ਦੇ ਰਾਹੀ ਕਮਾਵੇਗਾ।"
ਸਾਨੂੰ ਬਾਲੀਵੁੱਡ 'ਚ ਗੀਤ ਲਈ ਪੈਸੇ ਨਹੀਂ ਮਿਲਦੇ: ਨੇਹਾ ਕੱਕੜ - ਫ਼ਿਲਮ ਇੰਡਸਟਰੀ
ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਕਹਿਣਾ ਹੈ ਕਿ ਫ਼ਿਲਮ ਇੰਡਸਟਰੀ ਵਿੱਚ ਸਿੰਗਰਾਂ ਨੂੰ ਸ਼ਾਇਦ ਹੀ ਕਦੇ ਭੁਗਤਾਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਨੇਹਾ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜੇ ਇੱਕ ਸੁਪਰ ਹਿੱਟ ਗਾਣਾ ਆਵੇਗਾ, ਤਾਂ ਗਾਇਕ ਸ਼ੋਅ ਦੇ ਰਾਹੀ ਕਮਾਵੇਗਾ।
ਫ਼ੋਟੋ
ਇਸ ਦੇ ਨਾਲ ਹੀ ਗਾਇਕਾ ਨੇ ਕਿਹਾ,"ਮੈਨੂੰ ਲਾਈਵ ਪ੍ਰੋਗਰਾਮਾਂ ਤੇ ਹੋਰ ਥਾਵਾਂ ਤੋਂ ਚੰਗੀ ਰਕਮ ਮਿਲ ਜਾਂਦੀ ਹੈ, ਪਰ ਬਾਲੀਵੁੱਡ ਵਿੱਚ ਅਜਿਹਾ ਨਹੀਂ ਹੈ। ਸਾਨੂੰ ਗਾਣਾ ਗਵਾਉਣ ਲਈ ਭੁਗਤਾਨ ਨਹੀਂ ਕੀਤਾ ਜਾਂਦਾ ਹੈ।"
ਵਰਕ ਫ੍ਰੰਟ ਦੀ ਜੇ ਗੱਲ ਕਰੀਏ ਤਾਂ ਨੇਹਾ ਨੇ ਪੰਜਾਬੀ ਰੈਪਰ ਹਨੀ ਸਿੰਘ ਦੇ ਗਾਣੇ 'ਮਾਸਕੋ ਸੁਕਾ' ਵਿੱਚ ਆਪਣੀ ਅਵਾਜ਼ ਦੇਵੇਗੀ। ਗਾਣਾ ਪੰਜਾਬੀ ਤੇ ਰੂਸੀ ਭਾਸ਼ਾ ਦੀ ਮਿਸ਼ਰਣ ਹੈ।