ਪੰਜਾਬ

punjab

ETV Bharat / sitara

ਰੋਹਨ ਦੀ ਪ੍ਰੀਤ 'ਚ ਬੱਝੀ ਨੇਹਾ - ਨੇਹਾ

ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਬਾਲੀਵੁੱਡ ਗਾਇਕਾ ਨੇਹਾ ਕੱਕੜ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

ਫ਼ੋਟੋ
ਫ਼ੋਟੋ

By

Published : Oct 25, 2020, 10:22 AM IST

ਨਵੀਂ ਦਿੱਲੀ: ਬਾਲੀਵੁੱਡ ਗਾਇਕਾ ਤੇ ਇੰਡੀਅਨ ਆਈਡਲ-12 ਦੀ ਜੱਜ ਨੇਹਾ ਕੱਕੜ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾ ਕੇ ਸਿੱਖ ਰੀਤਾਂ ਅਨੁਸਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਵਿਆਹ ਦੇ ਜਸ਼ਨਾਂ ਮੌਕੇ ਦੋਵੇਂ ਪਰਿਵਾਰਾਂ ਦੇ ਕਰੀਬੀ ਰਿਸ਼ਤੇਦਾਰਾਂ ਤੇ ਦੋਸਤ ਸ਼ਾਮਲ ਹੋਏ। ਨੇਹਾ ਨੇ ਗੁਲਾਬੀ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਸੀ ਤੇ ਇਸੇ ਰੰਗ ਦਾ ਦੁਪੱਟਾ ਲਿਆ ਹੋਇਆ ਸੀ।

ਜਦੋਂ ਕਿ ਰੋਹਨਪ੍ਰੀਤ ਨੇ ਹਲਕੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਹੋਰ ਮਹਿਮਾਨਾਂ ਨੇ ਵੀ ਹਲਕੇ ਗੁਲਾਬੀ ਰੰਗ ਦੀਆਂ ਪੱਗਾਂ ਸਜਾਈਆਂ ਹੋਈਆਂ ਸਨ। ਹਲਦੀ-ਮਹਿੰਦੀ ਦੀ ਰਸਮ ਵੇਲੇ ਨੇਹਾ ਤੇ ਰੋਹਨ ਨੇ ਹਰੇ ਤੇ ਸੁਨਹਿਰੀ ਰੰਗ ਦੇ ਕੱਪੜੇ ਪਾਏ ਹੋਏ ਸਨ।

ਜਾਣਕਾਰੀ ਮੁਤਾਬਕ ਨੇਹਾ ਦਾ ਲਹਿੰਗਾ ਇੱਕ ਲੱਖ ਰੁਪਏ ਦਾ ਹੈ। ਇਸ ਜੋੜੇ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆਂ 'ਤੇ ਦੋਹਾਂ ਨੂੰ ਨਵੇਂ ਸਫ਼ਰ ਦੀਆਂ ਵਧਾਈਆਂ ਦਿੱਤੀਆਂ। ਦੋਹਾਂ ਦੇ ਵਿਆਹ ਦੀਆਂ ਰਸਮਾਂ ਨਾਲ ਸਬੰਧਤ ਵੀਡੀਓ ਵੱਡੇ ਪੱਧਰ 'ਤੇ ਲੋਕਾਂ ਵੱਲੋਂ ਦੇਖੇ ਗਏ ਹਨ।

ABOUT THE AUTHOR

...view details