ਪੰਜਾਬ

punjab

ETV Bharat / sitara

ਮਲਾਲ: ਅਦਾਕਾਰੀ ਵਧੀਆ ਹੈ, ਪਰ ਕਹਾਣੀ 'ਤੇ ਹੋਰ ਕੰਮ ਹੋ ਸਕਦਾ ਸੀ

ਫ਼ਿਲਮ 'ਮਲਾਲ' 5 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਰਾਹੀਂ ਬਾਲੀਵੁੱਡ ਡੈਬਯੂ ਕਰ ਰਹੇ ਸ਼ਰਮਿਨ ਅਤੇ ਮੀਜ਼ਾਨ ਦੀ ਅਦਾਕਾਰੀ ਸਭ ਨੂੰ ਪਸੰਦ ਆ ਰਹੀ ਹੈ।

ਫ਼ੋਟੋ

By

Published : Jul 6, 2019, 3:41 PM IST

ਮੁੰਬਈ : 5 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਮਲਾਲ' ਇੱਕ ਸਾਧਾਰਣ ਜਿਹੀ ਪ੍ਰੇਮ ਕਹਾਣੀ ਹੈ। ਇਸ ਫ਼ਿਲਮ ਰਾਹੀਂ ਜਾਵੇਦ ਜਾਫ਼ਰੀ ਦੇ ਬੇਟੇ ਮੀਜ਼ਾਨ ਅਤੇ ਸੰਜੇ ਲੀਲਾ ਭੰਸਾਲੀ ਦੀ ਭਾਨਜੀ ਸ਼ਰਮਿਨ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰ ਚੁੱਕੇ ਹਨ। ਮੰਗੇਸ਼ ਹਡਾਵਲੇ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 2004 'ਚ ਆਈ ਤਾਮਿਲ ਫ਼ਿਲਮ '7 ਜੀ ਰੇਨਬੋ ਕਾਲੋਨੀ' ਦਾ ਰੀਮੇਕ ਹੈ।

ਕਹਾਣੀ
ਇਸ ਫ਼ਿਲਮ ਦੀ ਕਹਾਣੀ ਜ਼ਿਆਦਾਤਰ ਬਾਲੀਵੁੱਡ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਸ਼ਿਵ ਦਾ ਕਿਰਦਾਰ ਅਦਾ ਕਰ ਰਹੇ ਮੀਜ਼ਾਨ ਇੱਕ ਬਸਤੀ ਦੇ ਵਿੱਚ ਰਹਿੰਦਾ ਹੈ। ਜੋ ਪਹਿਲਾ ਬਦਮਾਸ਼ ਹੁੰਦਾ ਹੈ ਪਰ ਜਦੋਂ ਉਸ ਨੂੰ ਪਿਆਰ ਹੁੰਦਾ ਹੈ ਉਹ ਆਪਣੀਆਂ ਬੁਰੀਆਂ ਆਦਤਾਂ ਤਿਆਗ ਦਿੰਦਾ ਹੈ। ਦੂਜੇ ਪਾਸੇ ਸ਼ਰਮਿਨ ਇੱਕ ਅਮੀਰ ਘਰ ਦੀ ਕੁੜੀ ਹੁੰਦੀ ਹੈ ਪਰ ਨੁਕਸਾਨ ਹੋਣ ਤੋਂ ਬਾਅਦ ਉਹ ਉਸੇ ਹੀ ਬਸਤੀ 'ਚ ਆ ਜਾਂਦੀ ਹੈ ਜਿੱਥੇ ਸ਼ਿਵ ਰਿਹ ਰਿਹਾ ਹੁੰਦਾ ਹੈ। ਦੋਹਾਂ ਦਾ ਪਿਆਰ ਪਰਵਾਨ ਹੁੰਦਾ ਹੈ ਕਿ ਨਹੀਂ ਇਸ 'ਤੇ ਹੀ ਫ਼ਿਲਮ ਆਧਾਰਿਤ ਹੈ।

ਅਦਾਕਾਰੀ
ਮੀਜ਼ਾਨ ਅਤੇ ਸ਼ਰਮਿਨ ਦੋਹਾਂ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ 'ਚ ਜਾਣ ਪਾਈ ਹੈ। ਸ਼ਰਮਿਨ ਆਪਣੇ ਕਿਰਦਾਰ 'ਚ ਵੱਧੀਆ ਲੱਗ ਰਹੀ ਹੈ। ਇਸ ਫ਼ਿਲਮ ਦੇ ਵਿੱਚ ਸਪੌਰਟਿੰਗ ਕਾਸਟ ਨੇ ਫ਼ਿਲਮ ਨੂੰ ਮਜ਼ਬੂਤ ਕੀਤਾ ਹੈ।

ਕਮੀਆਂ ਅਤੇ ਖ਼ੂਬੀਆਂ
ਕਹਾਣੀ 'ਚ ਕੁਝ ਨਵਾਂ ਨਹੀਂ ਹੈ। ਇਹ ਕਹਾਣੀ ਟੀਵੀ ਨਾਟਕ ਅਤੇ ਜ਼ਿਆਦਾਤਰ ਬਾਲੀਵੁੱਡ ਫ਼ਿਲਮਾਂ 'ਚ ਵੇਖ ਚੁੱਕੇ ਹਾਂ।
ਕਲਾਇਮੇਕਸ ਇਸ ਫ਼ਿਲਮ ਦਾ ਨਿਰਾਸ਼ ਕਰਦਾ ਹੈ।
ਫ਼ਿਲਮ ਦਾ ਪਹਿਲਾ ਭਾਗ ਵੱਧੀਆ ਹੈ ਪਰ ਦੂਸਰਾ ਭਾਗ ਕਾਫ਼ੀ ਸਲੋ ਹੈ।
ਫ਼ਿਲਮ ਦਾ ਬੈਕਗ੍ਰਾਊਂਡ ਮਿਊਂਜ਼ਿਕ ਕਮਾਲ ਦਾ ਹੈ।

ABOUT THE AUTHOR

...view details