ਸਲਮਾਨ ਖ਼ਾਨ, ਕੈਟਰੀਨਾ ਕੈਫ਼ ਦੀ ਫ਼ਿਲਮ 'ਭਾਰਤ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ 'ਚ ਸਲਮਾਨ ਖ਼ਾਨ ਕਈ ਰੂਪਾਂ 'ਚ ਵਿਖਾਈ ਦੇਣ ਵਾਲੇ ਹਨ। ਇਸ ਫ਼ਿਲਮ ਨੂੰ ਲੈ ਕੇ ਸਲਮਾਨ ਖ਼ਾਨ ਦੇ ਫੈਨਜ਼ ਦੀ ਉਤਸੁਕਤਾ ਸਵੇਰ ਤੋਂ ਹੀ ਬਣੀ ਹੋਈ ਸੀ। ਇਸ ਦਾ ਸਬੂਤ ਫ਼ਿਲਮ ਵੇਖ ਕੇ ਆਏ ਦਰਸ਼ਕਾਂ ਦੇ ਟਵੀਟਸ ਤੋਂ ਪੱਤਾ ਲਗਦਾ ਹੈ।
ਫ਼ਿਲਮ ਭਾਰਤ 'ਚ ਸਲਮਾਨ ਦੇ 7 ਰੂਪ ਸਾਬਿਤ ਹੋਏ ਬੇਮੀਸਾਲ - sunil grover
5 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਭਾਰਤ' ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਇਸ ਫ਼ਿਲਮ 'ਚ ਸਲਮਾਨ , ਕੈਟਰੀਨਾ ਤੋਂ ਇਲਾਵਾ ਸੁਨੀਲ ਗਰੋਵਰ ਦੀ ਅਦਾਕਾਰੀ ਨੇ ਫ਼ਿਲਮ 'ਚ ਚਾਰ ਚੰਦ ਲਗਾਏ ਹਨ।
ਕਹਾਣੀ
:ਫ਼ਿਲਮ ਦੀ ਕਹਾਣੀ ਸਲਮਾਨ ਦੇ ਬਜ਼ੁਰਗ ਰੂਪ ਤੋਂ ਸ਼ੁਰੂ ਹੁੰਦੀ ਹੈ। ਉਹ ਆਪਣਾ ਜਨਮ ਦਿਨ ਆਪਣੇ ਪੋਤੇ-ਪੋਤਰੀਆਂ ਦੇ ਨਾਲ ਮਨਾਉਂਦਾ ਹੈ ਅਤੇ ਆਪਣੀ ਜ਼ਿੰਦਗੀ ਬਾਰੇ ਦੱਸਦਾ ਹੈ। ਜਦੋਂ ਉਹ ਆਪਣੀ ਜ਼ਿੰਦਗੀ ਬਾਰੇ ਦੱਸਣਾ ਸ਼ੁਰੂ ਕਰਦਾ ਹੈ ਤਾਂ ਉਸ ਦੌਰਾਨ ਸਲਮਾਨ ਦੇ 7 ਰੂਪ ਨਜ਼ਰ ਆਉਂਦੇ ਹਨ।
ਅਦਾਕਾਰੀ
:ਇਸ ਫ਼ਿਲਮ ਦੀ ਪੂਰੀ ਕਾਸਟ ਦੀ ਅਦਾਕਾਰੀ ਕਾਬਿਲ-ਏ-ਤਾਰਿਫ਼ ਹੈ। ਸਲਮਾਨ ਖ਼ਾਨ ਨੇ ਆਪਣੇ ਸੱਤ ਦੇ ਸੱਤ ਰੂਪਾਂ ਨੂੰ ਵਧੀਆ ਢੰਗ ਦੇ ਨਾਲ ਨਿਭਾਇਆ ਹੈ। ਕੈਟਰੀਨਾ ਦਾ ਬਜ਼ੁਰਗ ਅੰਦਾਜ਼ ਵੀ ਕਾਫ਼ੀ ਦਿਲਚਸਪ ਹੈ।
ਕਮੀਆਂ
:ਫ਼ਿਲਮ ਦਾ ਦੂਸਰਾ ਹਿੱਸਾ ਕਾਫ਼ੀ ਹੱਦ ਤੱਕ ਸਲੋ ਹੋ ਜਾਂਦਾ ਹੈ ਪਰ ਸੁਨੀਲ ਗਰੋਵਰ ਅਤੇ ਸਲਮਾਨ ਦੀ ਕਾਮੇਡੀ ਉਸ ਨੂੰ ਬਾਅਦ ਵਿੱਚ ਸੰਭਾਲ ਲੈਂਦੀ ਹੈ।