ਪੰਜਾਬ

punjab

ETV Bharat / sitara

ਫ਼ਿਲਮ 'ਮਰਜਾਵਾਂ' ਨੇ ਪਹਿਲੇ ਦਿਨ ਕੀਤਾ ਚੰਗਾ ਪ੍ਰਦਰਸ਼ਨ - ਸਿਧਾਰਥ ਮਲਹੋਤਰਾ ਅਤੇ ਰਿਤੇਸ਼ ਦੇਸ਼ਮੁਖ

ਸਿਧਾਰਥ ਮਲਹੋਤਰਾ ਅਤੇ ਰਿਤੇਸ਼ ਦੇਸ਼ਮੁਖ ਸਟਾਰਰ ਨਵੀਂ ਰਿਲੀਜ਼ ਹੋਈ ਫ਼ਿਲਮ 'ਮਰਜਾਵਾਂ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਜ਼ਬਰਦਸਤ ਸ਼ੁਰੂਆਤ ਕੀਤੀ। ਪਹਿਲੇ ਦਿਨ ਫ਼ਿਲਮ ਨੇ ਚੰਗੀ ਕਮਾਈ ਕਰਦਿਆਂ 7.03 ਕਰੋੜ ਦੀ ਕਮਾਈ ਕੀਤੀ।

ਫ਼ੋਟੋ

By

Published : Nov 16, 2019, 2:53 PM IST

ਮੁੰਬਈ: ਬਾਲੀਵੁੱਡ ਐਕਸ਼ਨ ਫ਼ਿਲਮ 'ਮਰਜਾਵਾਂ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਅਤੇ ਦਰਸ਼ਕਾਂ ਨੇ ਵੀ ਇਸ ਫ਼ਿਲਮ ਨੂੰ ਕਾਫ਼ੀ ਪਿਆਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ।

ਹੋਰ ਪੜ੍ਹੋ: ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਤੇ ਸ਼ਵੇਤਾ ਤੇ ਅਭਿਸ਼ੇਕ ਦੇ ਬਚਪਨ ਦੀ ਫ਼ੋਟੋ ਕੀਤੀ ਸਾਂਝੀ

ਸਿਧਾਰਥ ਮਲਹੋਤਰਾ, ਤਾਰਾ ਸੁਤਾਰੀਆ ਅਤੇ ਰਿਤੇਸ਼ ਦੇਸ਼ਮੁਖ ਸਟਾਰਰ ਫ਼ਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ 7.03 ਕਰੋੜ ਦੀ ਕਮਾਈ ਕਰਦਿਆਂ ਜ਼ਬਰਦਸਤ ਸ਼ੁਰੂਆਤ ਕੀਤੀ। ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਫ਼ਿਲਮ ਦੇ ਪਹਿਲੇ ਦਿਨ ਦਾ ਸੰਗ੍ਰਹਿ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ: ਅਕਸ਼ੇ ਦੇ ਗੀਤ ਫ਼ਿਲਹਾਲ ਨੇ ਯੂਟਿਊਬ 'ਤੇ ਕੀਤੇ 100 ਮਿਲੀਅਨ ਵਿਊਜ਼ ਪਾਰ

'ਮਰਜਾਵਾਂ' ਦੇ ਟ੍ਰੇਲਰ ਦੇ ਰਿਲੀਜ਼ ਹੋਣ ਨਾਲ ਦਰਸ਼ਕਾਂ ਨੂੰ ਫ਼ਿਲਮ ਵਿੱਚ ਕਾਫ਼ੀ ਦਿਲਚਸਪੀ ਸੀ। ਮਿਲਾਪ ਜਾਵੇਰੀ ਵੱਲੋਂ ਡਾਇਰੈਕਟ ਇਹ ਫ਼ਿਲਮ 15 ਨਵੰਬਰ ਨੂੰ ਸਿਲਵਰ ਸਕ੍ਰੀਨਜ਼ 'ਤੇ ਰਿਲੀਜ਼ ਕੀਤੀ ਗਈ ਸੀ।

ABOUT THE AUTHOR

...view details