ਪੰਜਾਬ

punjab

ETV Bharat / sitara

ਧੀ ਲਈ ਮੁੜ ਨਿਰਦੇਸ਼ਨ ਕਰਨਗੇ ਮਹੇਸ਼ ਭੱਟ - film sadak

ਆਪਣੀ ਧੀ ਆਲੀਆ ਭੱਟ ਲਈ ਮੁੜ ਨਿਰਦੇਸ਼ਨ ਕਰਨਗੇ ਮਹੇਸ਼ ਭੱਟ। 1991 ਦੀ ਸੁਪਰਹਿੱਟ ਫ਼ਿਲਮ 'ਸੜਕ' ਦਾ ਬਣਾਇਆ ਜਾਵੇਗਾ ਸੀਕੁਅਲ। ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾਉਣਗੇ ਆਲੀਆ ਅਤੇ ਆਦਿੱਤਿਆ ਰਾਏ ਕਪੂਰ।

ਫ਼ਾਈਲ ਫ਼ੋਟੋ।

By

Published : Mar 10, 2019, 1:14 PM IST

ਨਵੀਂ ਦਿੱਲੀ: ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਲੇਖਕ ਮਹੇਸ਼ ਭੱਟ ਆਪਣੀ ਧੀ ਆਲੀਆ ਭੱਟ ਲਈ ਮੁੜ ਤੋਂ ਨਿਰਦੇਸ਼ਨ ਕਰਨਗੇ। ਉਹ 1991 ਦੀ ਸੁਪਰਹਿੱਟ ਫ਼ਿਲਮ 'ਸੜਕ' ਦਾ ਸੀਕੁਅਲ 'ਸੜਕ 2' ਬਨਾਉਣਗੇ।

ਇਸ ਫ਼ਿਲਮ 'ਚ ਆਲੀਆ ਭੱਟ ਦੇ ਨਾਲ ਆਦਿੱਤਿਆ ਰਾਏ ਕਪੂਰ ਦੀ ਜੋੜੀ ਬਣੀ ਹੈ। ਇਸ ਫ਼ਿਲਮ 'ਚ 'ਸੜਕ' ਦੀ ਪੁਰਾਣੀ ਜੋੜੀ ਸੰਜੇ ਦੱਤ ਅਤੇ ਪੂਜਾ ਭੱਟ ਵੀ ਨਜ਼ਰ ਆਉਣਗੇ।

ਸੂਤਰਾਂ ਮੁਤਾਬਕ 'ਸੜਕ 2' ਚ 'ਤੁਮੇ ਅਪਨਾ ਬਨਾਨੇ ਕੀ ਕਸਮ' ਗਾਣਾ ਪਾਉਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ, ਪਰ ਅਜੇ ਇਹ ਤੈਅ ਨਹੀਂ ਹੋਇਆ ਕਿ ਫ਼ਿਲਮ ਦੇ ਇਸ ਗਾਣੇ 'ਚ ਪੁਰਾਣੀ ਜੋੜੀ ਵਿਖਾਈ ਦੇਵੇਗੀ ਜਾਂ ਨਹੀਂ।

ਦੱਸ ਦਈਏ ਕਿ ਇਸ ਫ਼ਿਲਮ 'ਚ ਪਹਿਲੀ ਵਾਰ ਆਲੀਆ ਭੱਟ ਆਪਣੇ ਪਿਤਾ ਦੇ ਨਿਰਦੇਸ਼ਨ ਹੇਠ ਕੰਮ ਕਰੇਗੀ ਤੇ ਪਹਿਲੀ ਵਾਰ ਹੀ ਆਨਸਕਰੀਨ ਆਪਣੀ ਭੈਣ ਪੂਜਾ ਭੱਟ ਨਾਲ ਨਜ਼ਰ ਆਵੇਗੀ।

ABOUT THE AUTHOR

...view details