ਪੰਜਾਬ

punjab

ETV Bharat / sitara

ਪਤੀ ਪਤਨੀ ਔਰ ਵੋਹ ਲਈ ਕਾਰਤਿਕ ਨੇ ਅਪਣਾਇਆ ਨਵਾਂ ਅਵਤਾਰ - ananya pandey

'ਲੁਕਾ ਛੁਪੀ' ਤੋਂ ਬਾਅਦ ਇੱਕ ਹੋਰ ਦਮਦਾਰ ਫ਼ਿਲਮ ਵਿੱਚ ਨਜ਼ਰ ਆਉਣਗੇ ਕਾਰਤਿਕ ਆਰਯਨ। ਕਾਰਤਿਕ ਦੀ ਨਵੀਂ ਫ਼ਿਲਮ '#pati patni aur woh' ਦੀ ਸ਼ੂਟਿੰਗ ਸ਼ੁਰੂ ਹੋਈ।

ਫ਼ੋਟੋ

By

Published : Jul 16, 2019, 12:01 PM IST

ਮੁੰਬਈ: 'ਲੂਕਾ ਛੁਪੀ' ਦੇ ਅਦਾਕਾਰ ਕਾਰਤਿਕ ਦੀ ਨਵੀਂ ਫ਼ਿਲਮ '#pati patni aur woh' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਕਾਰਤਿਕ ਨੇ ਹਾਲ ਹੀ ਵਿੱਚ ਸੋਸ਼ਲ ਮੀਡਿਆ 'ਤੇ ਫ਼ਿਲਮ ਦੀ ਪਹਿਲੀ ਝਲਕ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਕਾਰਤਿਕ ਬਹੁਤ ਹੀ ਸਿੱਧੇ ਸਾਧੇ ਨਜ਼ਰ ਆ ਰਹੇ ਹਨ। ਫ਼ਿਲਮ ਵਿੱਚ ਕਾਰਤਿਕ ਚਿੰਟੂ ਤਿਆਗੀ ਦਾ ਕਿਰਦਾਰ ਕਰਦੇ ਨਜ਼ਰ ਆਉਣਗੇ ਜੋ ਕਿ ਇੱਕ ਸਰਕਾਰੀ ਅਫ਼ਸਰ ਹਨ।

ਦਰਅਸਲ ਇਹ ਫ਼ਿਲਮ 1978 ਵਿੱਚ ਬਣੀ ਫ਼ਿਲਮ #pati patni aur woh ਦਾ ਰੀਮੇਕ ਹੈ ਜਿਸ ਨੂੰ ਬਲਦੇਵ ਰਾਜ ਚੋਪੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ਤੇ ਹੁਣ ਇਸ ਫ਼ਿਲਮ ਦੇ ਰੀਮੇਕ ਦਾ ਨਿਰਦੇਸ਼ਨ ਮੁਦਸਰ ਅਜ਼ੀਜ਼ ਦੁਆਰਾ ਕੀਤਾ ਜਾ ਰਿਹਾ ਹੈ।

ਕਾਰਤਿਕ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਲਿਖਆ, "ਇੱਕ ਕਿਰਦਾਰ ਨੂੰ, ਉਸ ਦੀ ਦੁਨੀਆਂ ਨੂੰ ਪਿੱਛੇ ਛੱਡਣਾ ਪੈਂਦਾ ਹੈ। .. ਤੇ ਇੱਕ ਨਵੇਂ ਕਿਰਦਾਰ ਨੂੰ ਅਪਣਾਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ ਪਰ ਇਹ ਇੱਕ ਮਜ਼ੇਦਾਰ ਪ੍ਰਕਿਰਿਆ ਹੈ। ਇੱਕ ਅਦਾਕਾਰ ਹੋਣ ਦੇ ਨਾਲ ਤੁਹਾਨੂੰ ਇੱਕ ਜ਼ਿੰਦਗੀ ਵਿੱਚ ਕਈ ਜ਼ਿੰਦਗੀਆਂ ਜੀਣ ਦਾ ਮੌਕਾ ਮਿਲਦਾ ਹੈ।"

ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਕਾਰਤਿਕ ਆਰ/ਨ, ਅਨੰਨਿਆ ਪਾਂਡੇ ਅਤੇ ਭੂਮੀ ਪਡੇਨੇਕਰ ਨਜ਼ਰ ਆਉਣਗੇ ਤੇ ਇਹ ਫ਼ਿਲਮ ਦਸੰਬਰ ਮਹੀਨੇ 'ਚ ਰਿਲੀਜ਼ ਹੋਵੇਗੀ।

ABOUT THE AUTHOR

...view details