'The angry birds 2' ਫ਼ਿਲਮ ਵਿੱਚ ਸੁਣਨ ਨੂੰ ਮਿਲੇਗੀ ਕਪਿਲ ਸ਼ਰਮਾ ਦੀ ਆਵਾਜ਼
ਕਪਿਲ ਸ਼ਰਮਾ ਦੀ ਹਾਲੀਵੁੱਡ ਐਂਟਰੀ ਵਿੱਚ ਹੋਣ ਜਾ ਰਹੀ ਹੈ। ਫ਼ਿਲਮ "the angry birds 2" ਵਿੱਚ ਆਪਣੀ ਵਾਇਸ ਓਵਰ ਨਾਲ ਕਰਨਗੇ ਐਂਟਰੀ। 23 ਅਗਸਤ ਨੂੰ ਫ਼ਿਲਮ ਰਿਲੀਜ਼ ਹੋਵੇਗੀ।
ਮੁੰਬਈ: ਟੀ.ਵੀ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਹਮੇਸ਼ਾ ਤੋਂ ਹੀ ਸੁਰਖਿਆ ਵਿੱਚ ਬਣੇ ਰਹਿੰਦੇ ਹਨ। ਕਪਿਲ ਨੇ ਆਪਣੇ ਕਰਿਅਰ ਦੀ ਸ਼ੁਰੂਆਤ 2007 ਵਿਚ ਕੀਤੀ ਸੀ। ਦਰਅਸਲ ਵਿੱਚ ਕਪਿਲ ਸ਼ਰਮਾ ਹਾਲੀਵੁੱਡ ਦੀ ਪ੍ਰਸਿੱਧ ਫ਼ਿਲਮ "the angry birds 2" ਵਿੱਚ ਆਪਣਾ ਵਾਇਸ ਓਵਰ ਕਰਨਗੇ। ਇਹ ਫ਼ਿਲਮ 2016 ਵਿੱਚ ਰਿਲੀਜ਼ ਹੋਈ ਸੀ ਜਿਸ ਨੂੰ ਲੋਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ। ਇਸ ਫ਼ਿਲਮ ਦੇ ਬਣਨ ਤੋਂ ਪਹਿਲਾ ਇਸ ਦੀ ਸਿਰਫ਼ ਕਾਮਿਕ ਬੁੱਕ ਹੀ ਆਈ ਸੀ ਜਿਸ ਨੂੰ ਬੱਚਿਆ ਨੇ ਕਾਫ਼ੀ ਪਸੰਦ ਵੀ ਕੀਤਾ ਸੀ। ਹਾਲੀਵੁੱਡ ਦੀਆ ਫ਼ਿਲਮ ਦੀ ਇਸ ਸਾਲ ਝੜੀ ਲੱਗੀ ਹੋਈ ਹੈ। ਇੱਕ ਤੋਂ ਇੱਕ ਸੁਪਰਹਿੱਟ ਫ਼ਿਲਮ ਇਸ ਸਾਲ ਦੇਖਣ ਨੂੰ ਮਿਲ ਰਹੀ ਹੈ।