ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਅਤੇ ਸੈਫ਼ ਅਲੀ ਖ਼ਾਨ ਦੀ ਆਲੋਚਨਾ ਕਰ ਸੋਸ਼ਲ ਮੀਡੀਆ 'ਤੇ ਚੰਗੀ ਖ਼ੱਪ ਪਾ ਦਿੱਤੀ ਹੈ। ਕੰਗਨਾ ਮੁਤਾਬਕ ਉਸ ਨੇ ਕੁਝ ਗਲਤ ਨਹੀਂ ਕਿਹਾ ਹੈ। ਫ਼ਿਲਮ 'ਪੰਗਾ' ਦੇ ਪ੍ਰਮੋਸ਼ਨ ਵੇਲੇ ਕੰਗਨਾ ਨੇ ਕਿਹਾ ਕਿ ਉਸ ਨੂੰ ਨਹੀਂ ਲਗਦਾ ਕਿ ਉਸ ਨੇ ਆਪਣੀ ਗੱਲ ਰੱਖ ਕੇ ਕਿਸੇ ਨਾਲ ਵੀ ਕੋਈ ਪੰਗਾ ਲਿਆ ਹੈ। ਕੰਗਨਾ ਨੇ ਇਹ ਵੀ ਕਿਹਾ ਕਿ ਜਦੋਂ ਵੀ ਕੋਈ ਕੁੜੀ ਆਪਣੀ ਗੱਲ ਰੱਖਦੀ ਹੈ ਤਾਂ ਆਸ-ਪਾਸ ਦੇ ਲੋਕ ਅਕਸਰ ਹੀ ਕੁਝ ਨਾ ਕੁਝ ਟਿੱਪਣੀਆਂ ਕਰਦੇ ਹੀ ਰਹਿੰਦੇ ਹਨ।
ਦੀਪਿਕਾ ਤੇ ਸੈਫ਼ ਦੀ ਕੰਗਨਾ ਨੇ ਕੀਤੀ ਨਿਖੇਧੀ
ਬੇਬਾਕੀ ਦੇ ਨਾਲ ਆਪਣੀ ਗੱਲ ਰੱਖਣ ਵਾਲੀ ਕੰਗਨਾ ਨੇ ਫ਼ਿਲਮ ਪੰਗਾ ਦੇ ਪ੍ਰਮੋਸ਼ਨ 'ਚ ਦੀਪਿਕਾ ਅਤੇ ਸੈਫ਼ ਦੀ ਆਲੋਚਨਾ ਕੀਤੀ। ਦਰਅਸਲ ਦੀਪਿਕਾ ਨੇ ਟਿਕ ਟੌਕ 'ਤੇ ਫ਼ਿਲਮ 'ਛਪਾਕ' ਦੇ ਆਪਣੇ ਲੁੱਕ ਨੂੰ ਰੀਕ੍ਰੀਏਟ ਕਰਨ ਦਾ ਚੈਂਲੇਂਜ ਦਿੱਤਾ ਸੀ ਅਤੇ ਸੈਫ਼ ਨੇ ਇੱਕ ਇੰਟਰਵਿਊ 'ਚ ਇਹ ਗੱਲ ਆਖੀ ਕੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਦਾ ਕੋਈ ਕਾਨਸੇਪਟ ਹੀ ਨਹੀਂ ਸੀ।
ਹਾਲ ਹੀ ਵਿੱਚ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਟਿਕ-ਟੌਕ 'ਤੇ ਫ਼ਿਲਮ 'ਛਪਾਕ' ਦੇ ਲੁੱਕ ਨੂੰ ਰੀਕ੍ਰੀਏਟ ਕਰਨ ਦਾ ਚੈਂਲੇਂਜ ਦਿੱਤਾ ਸੀ। ਇਸ ਗੱਲ 'ਤੇ ਸੋਸ਼ਲ ਮੀਡੀਆ 'ਤੇ ਤਾਂ ਦੀਪਿਕਾ ਟ੍ਰੋਲ ਹੋਈ ਹੀ, ਇਸ ਤੋਂ ਇਲਾਵਾ ਕੰਗਨਾ ਨੇ ਵੀ ਉਸ ਦੀ ਇਸ ਗੱਲ 'ਤੇ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਭੈਣ ਰੰਗੋਲੀ ਵੀ ਤੇਜ਼ਾਬੀ ਹਮਲਾ ਪੀੜਤਾ ਹੈ। ਇਸ ਚੈਲੇਂਜ ਨੇ ਉਸ ਦਾ ਦਿਲ ਦੁਖਇਆ ਹੈ। ਦੀਪਿਕਾ ਨੂੰ ਆਪਣੀ ਗਲਤੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਸੈਫ਼ ਅਲੀ ਖ਼ਾਨ ਨੇ ਵੀ ਇਤਿਹਾਸ 'ਤੇ ਆਧਾਰਿਤ ਆਪਣੀ ਫ਼ਿਲਮ 'ਤਾਨਾਜੀ: ਦਿ ਅਨਸੰਗ ਵਾਰਿਅਰ' ਦੀ ਰਿਲੀਜ਼ 'ਤੇ ਇੱਕ ਬਿਆਨ ਦੇਕੇ ਆਪਣੇ ਵੱਲ ਧਿਆਨ ਕੇਂਦਰਿਤ ਕੀਤਾ। ਸੈਫ਼ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਭਾਰਤ ਦਾ ਕੋਈ ਕਾਨਸੇਪਟ ਵੀ ਸੀ।" ਕੰਗਨਾ ਨੇ ਸੈਫ਼ ਦੇ ਇਸ ਬਿਆਨ ਨੂੰ ਵੀ ਗਲ਼ਤ ਦੱਸਿਆ ਅਤੇ ਕਿਹਾ ਕਿ ਜੇਕਰ ਭਾਰਤ ਦਾ ਕੋਈ ਕਾਨਸੇਪਟ ਹੀ ਨਹੀਂ ਸੀ ਫ਼ਿਰ ਮਹਾਭਾਰਤ ਕਿੱਥੋਂ ਆਇਆ।