ਪੰਜਾਬ

punjab

ETV Bharat / sitara

ਜੂਹੀ ਚਾਵਲਾ ਨੇ ਟਵੀਟ ਕਰਕੇ ਬੱਚਨ ਪਰਿਵਾਰ ਲਈ ਕੀਤੀ ਕਾਮਨਾ, ਹੋਈ ਟ੍ਰੋਲ - juhi chawla

ਅਮਿਤਾਭ ਬੱਚਨ ਦੇ ਪਰਿਵਾਰ ਦੇ 4 ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਜਯਾ ਬਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਬਾਕੀ ਸਭ ਕੋਰੋਨਾ ਪੌਜ਼ੀਟਿਵ ਹਨ। ਬੱਚਨ ਪਰਿਵਾਰ ਦੇ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਅਦਾਕਾਰਾ ਜੂਹੀ ਚਾਵਲਾ ਨੇ ਟਵੀਟ ਕੀਤਾ। ਜੂਹੀ ਚਾਵਲਾ ਨੂੰ ਇਸ ਟਵੀਟ ਨੂੰ ਲੈ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

ਜੂਹੀ ਚਾਵਲਾ ਨੇ ਟਵੀਟ ਕਰਕੇ ਬੱਚਨ ਪਰਿਵਾਰ ਲਈ ਕੀਤੀ ਕਾਮਨਾ, ਟਵੀਟ ਹੋਇਆ ਟ੍ਰੋਲ
ਜੂਹੀ ਚਾਵਲਾ ਨੇ ਟਵੀਟ ਕਰਕੇ ਬੱਚਨ ਪਰਿਵਾਰ ਲਈ ਕੀਤੀ ਕਾਮਨਾ, ਟਵੀਟ ਹੋਇਆ ਟ੍ਰੋਲ

By

Published : Jul 13, 2020, 3:07 PM IST

ਮੁੰਬਈ: ਬੀਤੇ ਦਿਨੀਂ ਬਾਲੀਵੁ਼ੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਸਮੇਤ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਬੱਚਨ ਪਰਿਵਾਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਹਸਤੀਆਂ ਵੀ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੀਆਂ ਹਨ।

ਜੂਹੀ ਚਾਵਲਾ ਨੇ ਟਵੀਟ ਕਰਕੇ ਬੱਚਨ ਪਰਿਵਾਰ ਲਈ ਕੀਤੀ ਕਾਮਨਾ

ਇਸ ਦੇ ਨਾਲ ਹੀ ਬੱਚਨ ਪਰਿਵਾਰ ਦੇ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਅਦਾਕਾਰਾ ਜੂਹੀ ਚਾਵਲਾ ਨੇ ਟਵੀਟ ਕੀਤਾ। ਇਸ ਟਵੀਟ ਵਿੱਚ ਜੂਹੀ ਚਾਵਲਾ ਤੋਂ ਇੱਕ ਗ਼ਲਤੀ ਹੋ ਗਈ।

ਜੂਹੀ ਨੇ ਟਵੀਟ ਵਿੱਚ ਲਿਖਿਆ ਕਿ ਅਮਿਤ ਜੀ ਅਭਿਸ਼ੇਕ ਤੇ ਆਯੁਰਵੈਦ ਜਲਦੀ ਠੀਕ ਹੋ ਜਾਣਗੇ ਦੇਖਣਾ।

ਜੂਹੀ ਦੇ ਇਸ ਟਵੀਟ ਤੋਂ ਬਾਅਦ ਜੂਹੀ ਟਵਿੱਟਰ ਹੈਂਡਲ ਉੱਤੇ ਕਾਫੀ ਟ੍ਰੋਲ ਹੋਈ।

ਟ੍ਰੋਲ ਹੋਣ ਤੋਂ ਬਾਅਦ ਜੂਹੀ ਨੇ ਪਹਿਲਾਂ ਟਵੀਟ ਡਲੀਟ ਕੀਤਾ ਬਾਅਦ ਵਿੱਚ ਉਨ੍ਹਾਂ ਨੇ ਦੂਜਾ ਟਵੀਟ ਕੀਤਾ ਜਿਸ ਵਿੱਚ ਜੂਹੀ ਨੇ ਲਿਖਿਆ ਕਿ ਅਮਿਤ ਜੀ, ਅਭਿਸ਼ੇਕ, ਐਸ਼ਵਰਿਆ ਤੇ ਆਰਾਧਿਆ ਤੁਹਾਡੇ ਸਾਰਿਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰ ਰਹੇ ਹਾਂ। ਮੇਰੇ ਇਸ ਤੋਂ ਪਹਿਲਾਂ ਵਾਲੇ ਟਵੀਟ ਵਿੱਚ ਕੋਈ ਗ਼ਲਤੀ ਨਹੀਂ ਸੀ। ਜਦ ਮੈ ਆਯੁਰਵੈਦ ਲਿਖਿਆ ਤਾਂ ਉਸ ਦਾ ਮਤਲਬ ਸੀ ਕੁਦਰਤ ਤੁਹਾਨੂੰ ਸਾਰਿਆਂ ਨੂੰ ਜਲਦ ਠੀਕ ਕਰੇਗੀ।

ਦੱਸ ਦੇਈਏ ਕਿ ਬੀਤੇ ਦਿਨੀਂ ਅਭਿਸ਼ੇਕ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਦਿੱਤੀ ਕਿ ਐਸ਼ਵਰਿਆ ਤੇ ਅਰਾਧਿਆ ਦੋਵੇਂ ਘਰ ਵਿੱਚ ਹੀ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਟਵੀਟ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਸਾਰੇ ਕਿਰਪਾ ਕਰਕੇ ਆਪਣਾ ਧਿਆਨ ਰੱਖੋ। ਸਾਰੀ ਹਿਦਾਇਤਾਂ ਦੀ ਪਾਲਣਾ ਕਰੋ।

ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਅਜੇ ਨਾਨਾਵਟੀ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਨੇ ਇਹ ਬਿਆਨ ਹਸਪਤਾਲ ਤੋਂ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ:- ਬਾਲੀਵੁੱਡ ਨੂੰ ਲੱਗਿਆ ਇੱਕ ਹੋਰ ਝਟਕਾ, ਦੀਵਯਾ ਚੌਕਸੇ ਦਾ ਹੋਇਆ ਦੇਹਾਂਤ

ABOUT THE AUTHOR

...view details