'ਮੋਦੀ' ਨਾਂਅ ਦੀ ਵੈੱਬ ਸੀਰੀਜ਼ 'ਚ ਨਜ਼ਰ ਆਵੇਗੀ ਪੀਐਮ ਮੋਦੀ ਦੇ ਜੀਵਨ ਦੀ ਕਹਾਣੀ - eros now
ਇਰੋਸ ਨਾਓ ਵੱਲੋਂ ਤਿਆਰ ਕੀਤੀ ਜਾ ਰਹੀ ਹੈ 'ਮੋਦੀ' ਨਾਂਅ ਦੀ ਵੈੱਬ ਸੀਰੀਜ਼ ਜਿਸ ਦਾ ਪ੍ਰੀਮੀਅਰ ਅਪ੍ਰੈਲ 2019 'ਚ ਹੋਵੇਗਾ।
ਹੈਦਰਾਬਾਦ :ਪੀਐਮ ਮੋਦੀ ਦੀ ਬਾਯੋਪਿਕ ਦੀ ਚਰਚਾ ਬਹੁਤ ਹੋ ਰਹੀ ਹੈ। ਇਸ ਫ਼ਿਲਮ 'ਚ ਵਿਵੇਕ ਔਬਰਾਓ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।ਦੱਸਣਯੋਗ ਹੈ ਕਿ ਫ਼ਿਲਮ ਤੋਂ ਇਲਾਵਾ ਪੀਐਮ ਮੋਦੀ ਦੇ ਜੀਵਨ 'ਤੇ ਇਕ ਵੈੱਬ ਸੀਰੀਜ਼ ਵੀ ਆ ਰਹੀ ਹੈ। ਜਿਸਦਾ ਪਹਿਲਾਂ ਲੁੱਕ ਸਾਹਮਣੇ ਆ ਚੁੱਕਾ ਹੈ। ਮੋਦੀ ਟਾਇਟਲ ਦੇ ਨਾਲ ਬਣੀ 10 ਐਪੀਸੋਡ ਦੀ ਇਹ ਵੈੱਬ ਸੀਰੀਜ਼ ਨੂੰ ਡਿਜ਼ੀਟਲ ਪਲੈਟਫ਼ਾਰਮ ਇਰੋਜ਼ ਨਾਓ ਅਤੇ ਬੈਨਚ ਮਾਰਕਸ ਪਿਕਚਰਸ ਦੇ ਉਮੇਸ਼ ਸ਼ੁਕਲਾ ਅਤੇ ਆਸ਼ੀਸ਼ ਵਾਘ ਪ੍ਰੋਡਿਊਸ ਕਰ ਰਹੇ ਹਨ।
ਡਿਜ਼ੀਟਲ ਪਲੇਟਫ਼ਾਰਮ ਇਰੋਜ਼ ਨਾਓ ਨੇ ਟਵਿੱਟਰ ਹੈਂਡਲ 'ਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ,"ਆਮ ਆਦਮੀ ਤੋਂ ਪੀਐਮ ਤੱਕ , ਤੁਸੀਂ ਨੇਤਾ ਨੂੰ ਜਾਣਦੇ ਹੋ, ਪਰ ਕੀ ਤੁਸੀਂ ਉਸ ਆਦਮੀ ਨੂੰ ਜਾਣਦੇ ਹੋ ?#ErosNow ਭਾਰਤ ਦੇ ਪੀਐਮ 'ਤੇ ਸਭ ਤੋਂ ਜ਼ਿਆਦਾ ਚਰਚਿਤ ਬਾਯੋਪਿਕ #Modi ਦਾ ਐਲਾਨ ਕੀਤਾ ਹੈ।.@Umeshkshukla ਵੱਲੋਂ ਨਿਰਦੇਸ਼ਿਤ ਉਨ੍ਹਾਂ ਦੀ ਕਹਾਣੀ ਅਪ੍ਰੈਲ 'ਚ ਰਿਲੀਜ਼ ਹੋਣ ਵਾਲੀ ਹੈ।"
ਦੱਸਣਯੋਗ ਹੈ ਕਿ ਅਪ੍ਰੈਲ 2019 'ਚ ਡਿਜ਼ੀਟਲ ਇਰੋਸ ਨਾਓ 'ਤੇ ਮੋਦੀ ਟਾਇਟਲ ਦੇ ਨਾਲ ਬਣੀ ਇਹ 10 ਐਪੀਸੋਡ ਦੀ ਵੈੱਬ ਸੀਰੀਜ਼ ਦਾ ਪ੍ਰੀਮੀਅਰ ਹੋਵੇਗਾ।