ਪੰਜਾਬ

punjab

ETV Bharat / sitara

'ਕਿਉਂ ਲੋਕ ਕੁੰਡੇ ਨਹੀਂ ਖੋਲ੍ਹ ਰਹੇ, ਭਲਾਂ ਸੁੱਖ ਤਾਂ ਹੈ?' - ਕੋਵਿਡ 19

ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਹਰ ਸਖ਼ਤ ਕਦਮ ਚੁੱਕ ਰਹੀ ਹੈ। ਉੱਥੇ ਹੀ ਕਈ ਪੰਜਾਬੀ ਸਿੰਗਰਾਂ ਵੱਲੋਂ ਵੀ ਇਸ ਮਹਾਮਾਰੀ ਨੂੰ ਲੈ ਕੇ ਘਰ ਵਿੱਚ ਬੈਠਣ ਦੀ ਅਪੀਲ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਇੱਕ ਕਵਿਤਾ ਰਾਹੀਂ ਗਾਇਕ ਗਿੱਪੀ ਗਰੇਵਾਲ ਨੇ ਵੀ ਇੱਕ ਕਵਿਤਾ ਰਾਹੀਂ ਮੌਜੂਦਾ ਹਾਲਾਤ ਬਿਆਨ ਕੀਤੇ ਹਨ।

ਕਿਉਂ ਲੋਕ ਕੁੰਡੇ ਨਹੀਂ ਖੋਲ੍ਹ ਰਹੇ, ਭਲਾਂ ਸੁੱਖ ਤਾਂ ਹੈ?
ਫ਼ੋਟੋ

By

Published : Mar 29, 2020, 11:30 PM IST

ਚੰਡੀਗੜ੍ਹ: ਅਸੀਂ ਪਸ਼ੂ ਤੇ ਪੰਛੀ ਬੋਲ ਰਹੇ, ਭਲਾਂ ਸੁੱਖ ਤਾਂ ਹੈ, ਕਿਉਂ ਲੋਕ ਕੁੰਡੇ ਨਹੀਂ ਖੋਲ੍ਹ ਰਹੇ, ਭਲਾਂ ਸੁੱਖ ਤਾਂ ਹੈ? ਹੈਪੀ ਰਾਏਕੋਟੀ ਵੱਲੋਂ ਲਿਖੀ ਇਸ ਕਵਿਤਾ ਨੂੰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਕਵਿਤਾ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਘਰਾਂ 'ਚ ਡੱਕੇ ਲੋਕਾਂ 'ਤੇ ਹੈ।

ਇਸ ਕਵਿਤਾ ਦੇ ਬੋਲ ਕੁੱਝ ਇਸ ਪ੍ਰਕਾਰ ਹਨ 'ਕੀ ਸੁੱਖ ਤਾਂ ਹੈ? ਵਾਹਿਗੁਰੂ ਨੇ ਸਾਨੂੰ ਅਣਮੁੱਲੀਆਂ ਦਾਤਾਂ ਨਾਲ ਬਖ਼ਸ਼ਿਆ ਸੀ, ਤੇ ਅਸੀਂ ਜਾਣੇ-ਅਣਜਾਣੇ 'ਚ ਉਹ ਦੀ ਕਦਰ ਨੀ ਪਾਈ। ਅਸੀਂ ਹਵਾ, ਪਾਣੀ, ਧਰਤ, ਆਕਾਸ਼, ਪਸ਼ੂ-ਪੰਛੀ ਕਿਸੇ ਨਾਲ ਵੀ ਇਨਸਾਫ ਨਹੀਂ ਕੀਤਾ, ਪਰ ਪੂਰੀ ਕਾਇਨਾਤ ਫਿਰ ਵੀ ਇਨਸਾਨ ਦਾ ਮੋਹ ਭਰਿਆ ਫਿਕਰ ਕਰਦੀ ਜਾਪ ਰਹੀ ਹੈ। ਸਾਡੀਆਂ ਕੁਦਰਤ ਨਾਲ ਕੀਤੀਆਂ ਹਰਕਤਾਂ ਦੇ ਬਾਵਜੂਦ ਕੁਦਰਤ ਦਾ ਹਰ ਜੀਵ-ਜੰਤੂ, ਪੇੜ-ਪੌਦਾ ਤੇ ਧਰਤ-ਆਕਾਸ਼ ਸਾਡੀ ਖ਼ੈਰ ਮੰਗਦੇ ਹੋਏ ਰੱਬ ਨੂੰ ਪੁੱਛ ਰਹੇ ਨੇ, ਸੁੱਖ ਤਾਂ ਹੈ? ਗਿੱਪੀ ਨੇ ਇਹ ਕਵਿਤਾ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ।

ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਲੌਕਡਾਊਨ ਕੀਤਾ ਗਿਆ ਹੈ। ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਕਈ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ। ਪਰ ਲੋਕ ਇਸ ਲੌਕਡਾਊਨ ਦੀ ਉਲੰਘਣਾ ਕਰ ਰਹੇ ਹਨ।

ABOUT THE AUTHOR

...view details