ਮੁੰਬਈ: 'The Guardian' ਨੇ ਹਾਲ ਹੀ ਵਿੱਚ 21ਵੀਂ ਸਦੀ ਦੀਆਂ ਸਰਬੋਤਮ 100 ਫ਼ਿਲਮਾਂ ਦੀ ਸੂਚੀ ਜਾਰੀ ਕੀਤੀ ਹੈ ਤੇ ਇਸ ਸੂਚੀ ਵਿੱਚ ਇਕਲੌਤੀ ਬਾਲੀਵੁੱਡ ਫ਼ਿਲਮ 'ਗੈਂਗਸ ਆਫ਼ ਵਾਸੇਪੁਰ' ਹੈ। ਅਨੁਰਾਗ ਕਸ਼ਯਪ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਪਹਿਲੀਆਂ 100 ਫ਼ਿਲਮਾਂ ਦੀ ਸੂਚੀ ਵਿੱਚੋਂ 59ਵੇਂ ਨੰਬਰ 'ਚ ਸ਼ਾਮਿਲ ਹੋ ਗਈ ਹੈ।
ਹੋਰ ਪੜ੍ਹੋ: ਰਾਣੂ ਮੰਡਲ ਕਰਦੀ ਹੈ ਲਤਾ ਜੀ ਦੀ ਆਵਾਜ਼ ਨੂੰ ਪਿਆਰ
ਇਸ ਸੂਚੀ ਵਿੱਚ ਚੋਟੀ ਦੀਆਂ 5 ਫ਼ਿਲਮਾਂ ਬਾਰੇ ਗੱਲ ਕਰੀਏ ਤਾਂ ਪੌਲ ਥਾਮਸ ਐਂਡਰਿਓਸਨ ਦੀ ਫ਼ਿਲਮ 'There Will Be Blood (2007), ਸਟੀਵ ਮੈਕਵੀਨ ਦੀ 12 Years a Slave (2013) ,' ਰਿਚਰਡ ਲਿੰਕਟਰਸ ਦੀ 'Boyhood(2014)', ਜੋਨਾਥਨ ਗਲੇਜ਼ਰ ਦੀ 'Under the skin(2013) ਅਤੇ ਚੀਨੀ ਨਿਰਦੇਸ਼ਕ ਵੋਂਗ ਕਾਰ-ਵਾਈ ਦੀ ਫ਼ਿਲਮ The Mood For Love (2000) ਫ਼ਿਲਮਾਂ ਨੇ ਬਾਜੀ ਮਾਰੀ ਹੈ।
ਹੋਰ ਪੜ੍ਹੋ: TIFF 2019 ਵਿੱਚ ਛਾਇਆ ਦੇਸੀ ਗਰਲ ਦਾ ਜਾਦੂ, ਇਸ ਅੰਦਾਜ਼ ਵਿੱਚ ਨਜ਼ਰ ਆਈ ਪ੍ਰਿਅੰਕਾ
ਗੈਂਗਸ ਆਫ਼ ਵਾਸੇਪੁਰ 2012 ਵਿੱਚ ਰਿਲੀਜ਼ ਹੋਈ ਇੱਕ ਐਕਸ਼ਨ ਡਰਾਮਾ ਫ਼ਿਲਮ ਹੈ ਜੋ ਦੋ ਹਿੱਸਿਆਂ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਦੇ ਪਹਿਲੇ ਹਿੱਸੇ ਦੀ ਪੂਰੀ ਕਹਾਣੀ ਸਰਦਾਰ ਖ਼ਾਨ (ਮਨੋਜ ਬਾਜਪਾਈ) 'ਤੇ ਅਧਾਰਿਤ ਹੈ ਤੇ ਫ਼ਿਲਮ ਦੇ ਦੂਜੇ ਭਾਗ ਦੀ ਪੂਰੀ ਕਹਾਣੀ ਫੈਜ਼ਲ ਖ਼ਾਨ (ਨਵਾਜ਼ੂਦੀਨ ਸਿਦੀਕੀ) 'ਤੇ ਅਧਾਰਿਤ ਹੈ। ਫ਼ਿਲਮ ਵਿੱਚ ਫੈਜ਼ਲ ਖ਼ਾਨ ਆਪਣੇ ਪਿਤਾ ਅਤੇ ਦਾਦਾ ਜੀ ਦੀ ਮੌਤ ਦਾ ਬਦਲਾ ਲੈਂਦਾ ਹੈ।
ਫ਼ਿਲਮ ਹਿੰਸਾ ਤੇ ਐਕਸ਼ਨ ਨਾਲ ਭਰਪੂਰ ਹੈ। ਇਸ ਫ਼ਿਲਮ ਦੀ ਰਿਲੀਜ਼ 'ਤੇ ਪਹਿਲਾਂ ਵਿਰੋਧ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਫ਼ਿਲਮ ਵਿੱਚ ਮੁਸਲਿਮ ਕਿਰਦਾਰਾਂ ਨੂੰ ਨਕਾਰਾਤਮਕ ਭੂਮਿਕਾਵਾਂ ਵਿੱਚ ਦਿਖਾਉਣ ਲਈ ਕੁਵੈਤ ਅਤੇ ਕਤਰ ਵਿੱਚ ਵੀ ਗੈਂਗਸ ਆਫ਼ ਵਾਸੇਪੁਰ ਦੀ ਰਿਲੀਜ਼ਗ 'ਤੇ ਪਾਬੰਦੀ ਵੀ ਲਗਾਈ ਗਈ ਸੀ।