ਪੰਜਾਬ

punjab

ETV Bharat / sitara

ਏਕਤਾ ਨੇ 'ਡ੍ਰੀਮ ਗਰਲ' ਦੇ ਪਹਿਲੇ ਦਿਨ ਦੀ ਕਮਾਈ ਉੱਤੇ ਆਯੁਸ਼ਮਾਨ ਦਾ ਕੀਤਾ ਧੰਨਵਾਦ - dream girl grand opening

'ਡ੍ਰੀਮ ਗਰਲ' ਨੇ ਬਾਕਸ ਆਫ਼ਿਸ 'ਤੇ ਪਹਿਲੇ ਦਿਨ ਚੰਗੀ ਕਮਾਈ ਕਰਦਿਆਂ ਅਤੇ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ, ਏਕਤਾ ਕਪੂਰ ਨੇ ਸੋਸ਼ਲ ਮੀਡੀਆ ਉੱਤੇ ਪੂਜਾ ਦੇ ਕਿਰਦਾਰ ਵਿੱਚ ਆਯੁਸ਼ਮਾਨ ਦਾ ਧੰਨਵਾਦ ਕੀਤਾ।

ਫ਼ੋਟੋ

By

Published : Sep 14, 2019, 9:46 PM IST

ਮੁੰਬਈ- ਆਯੁਸ਼ਮਾਨ ਖੁਰਾਣਾ ਅਤੇ ਨੁਸਰਤ ਭਾਰੂਚਾ ਦੀ ਨਵੀਂ ਫ਼ਿਲਮ 'ਡ੍ਰੀਮ ਗਰਲ' ਸ਼ੁੱਕਰਵਾਰ ਨੂੰ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੇ ਪਹਿਲੇ ਹੀ ਦਿਨ ਬਾਕਸ-ਆਫਿਸ 'ਤੇ ਕਾਫ਼ੀ ਧੂਮਾਂ ਪਾਇਆ ਹਨ।


ਫ਼ਿਲਮ ਨੇ ਪਹਿਲੇ ਦਿਨ ਕੁੱਲ 10.05 ਕਰੋੜ ਦੀ ਕਮਾਈ ਕੀਤੀ ਹੈ। ਆਯੁਸ਼ਮਾਨ ਦੀ 'ਡ੍ਰੀਮ ਗਰਲ' ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ। ਫ਼ਿਲਮ ਨੂੰ ਮਿਲ ਰਹੇ ਚੰਗੇ ਰਿਸਪੌਂਸ ਤੋਂ ਬਾਅਦ ਏਕਤਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਪੂਜਾ ਉਰਫ਼ ਆਯੁਸ਼ਮਾਨ ਦਾ ਧੰਨਵਾਦ ਕੀਤਾ।

ਆਲੋਚਕ ਤਰਨ ਆਦਰਸ਼ਨੇ ਆਪਣੇ ਟਵੀਟਰ 'ਤੇ ਲਿਖਿਆ, "# ਡ੍ਰੀਮ ਗਰਲ ਨੇ ਇੱਕ ਸ਼ਾਨਦਾਰ ਸ਼ੁਰੂਆਤ ਕੀਤੀ ਹੈ ..." ਆਯੁਸ਼ਮਾਨ ਹੁਣ ਤੱਕ ਦੀ ਸਭ ਤੋਂ ਵੱਡੀ ਉਪਨਿੰਗ ਸਾਬਤ ਹੋਈ ਹੈ ... ਸਾਲ ਦੇ ਸਭ ਤੋਂ ਵਧੀਆਂ ਮਿਡ-ਰੇਂਜ ਉਪਨਿੰਗ ਤੋਂ ਵੀ ਵੱਡੀ ਉਪਨਿੰਗ ਹੈ, ਜਿਵੇਂ ਕਿ # ਯੂਰੀ: ਸਰਜੀਕਲ ਸਟਰਾਈਕ (8.20 ਕਰੋੜ), # ਲੂਕਾ ਚੱਪੀ (8.01 ਕਰੋੜ) ਅਤੇ # ਛਿਛੋਰੇ (7.32 ਕਰੋੜ) ... # ਡ੍ਰੀਮ ਗਰਲ(10.05 ਕਰੋੜ)...... ਨਾਲ ਹੀ ਤਰਨ ਨੇ ਆਪਣੇ ਅਗਲੇ ਟਵੀਟ ਵਿੱਚ, ਆਯੁਸ਼ਮਾਨ ਦੀ ਬਿੱਗ ਹਿੱਟਸ ਦੇ ਸ਼ੁਰੂਆਤੀ ਦਿਨ ਦੀ ਤੁਲਨਾ ਡ੍ਰੀਮ ਗਰਲ ਨਾਲ ਕੀਤੀ ਹੈ।

ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੇ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਇੱਥੋਂ ਤੱਕ ਕਿ ਜਦੋਂ ਆਯੁਸ਼ਮਾਨ ਦੇ ਪੂਜਾ ਵਾਲੇ ਲੁੱਕ ਦਾ ਪੋਸਟਰ ਜਾਰੀ ਕੀਤਾ ਗਿਆ ਸੀ ਤਦ ਤੋਂ ਲੋਕ ਫ਼ਿਲਮ ਵਿੱਚ ਆਯੁਸ਼ਮਾਨ ਦੇ ਇਸ ਲੁੱਕ ਦੇਖਣ ਲਈ ਬੇਚੈਨ ਸਨ। ਫ਼ਿਲਮ ਵਿੱਚ ਨੈਸ਼ਨਲ ਐਵਾਰਡ ਜੇਤੂ ਆਯੁਸ਼ਮਾਨ ਖੁਰਾਣਾ ਨੇ ਟੈਲੀਕੋਲਰ ਪੂਜਾ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨੂੰ ਰਾਜ ਸ਼ਾਂਦਿਲਿਆ ਨੇ ਡਾਇਰੈਕਟ ਕੀਤਾ ਹੈ ਤੇ ਏਕਤਾ ਕਪੂਰ ਨੇ ਪ੍ਰੋਡੋਸ ਕੀਤਾ ਹੈ।

ABOUT THE AUTHOR

...view details