ਪੰਜਾਬ

punjab

ETV Bharat / sitara

ਟਿਕ ਟੌਕ ਨੇ ਕਰਵਾਈ ਫ਼ਿਲਮਾਂ 'ਚ ਐਂਟਰੀ

ਟਿਕ-ਟੌਕ ਸਟਾਰ ਏਕਤਾ ਜੈਨ ਬਾਲੀਵੁੱਡ ਫ਼ਿਲਮ ਖ਼ਲੀ-ਬਲੀ 'ਚ ਕੰਮ ਕਰਨ ਜਾ ਰਹੀ ਹੈ। ਉਸ ਨੇ ਮੰਨੋਰੰਜਨ ਜਗਤ 'ਚ ਕਈ ਭਾਸ਼ਾਵਾਂ 'ਚ ਕੰਮ ਕੀਤਾ ਹੋਇਆ ਹੈ।

ਫ਼ੋਟੋ

By

Published : Jul 10, 2019, 4:00 PM IST

ਮੁੰਬਈ : ਬਾਲੀਵੁੱਡ ਅਦਾਕਾਰਾ ਅਤੇ ਟਿਕ-ਟੌਕ ਸਟਾਰ ਏਕਤਾ ਜੈਨ ਹੌਰਰ ਕਾਮੇਡੀ ਫ਼ਿਲਮ ਖਲੀ-ਬਲੀ 'ਚ ਨਜ਼ਰ ਆਵੇਗੀ।
ਟਿਕ-ਟੌਕ ਸਟਾਰ ਨੇ ਹਿੰਦੀ, ਅੰਗਰੇਜੀ ਅਤੇ ਸੰਸਕ੍ਰਿਤ 'ਚ ਕਈ ਟੀਵੀਂ ਸੀਰੀਅਲ ਅਤੇ ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਹੈ। ਟਿਕ-ਟੌਕ ਐਪ 'ਤੇ ਉਹ ਕਾਫ਼ੀ ਹਰਮਨ ਪਿਆਰੀ ਹੈ ਅਤੇ ਇਸ ਪਲੇਟਫ਼ਾਰਮ 'ਤੇ ਉਨ੍ਹਾਂ ਦੇ 4 ਲੱਖ ਫ਼ੋਲੋਵਰਸ ਹਨ।
ਫ਼ਿਲਮ ਖਲੀ-ਬਲੀ ਦਾ ਨਿਰਮਾਣ ਵਨ ਐਂਟਰਟੇਨਮੇਂਟ ਫ਼ਿਲਮ ਪ੍ਰੋਡਕਸ਼ਨ ਅਤੇ ਪ੍ਰਾਚੀ ਮੂਵੀਜ਼ ਦੇ ਕਮਲ ਕਿਸ਼ੋਰ ਮਿਸ਼ਰਾ ਨੇ ਕੀਤਾ ਹੈ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਮਨੋਜ ਸ਼ਰਮਾ ਹਨ।
ਮੁੰਬਈ ਅਤੇ ਲਖਨਊ 'ਚ ਸ਼ੂਟ ਕੀਤੇ ਜਾਣ ਵਾਲੀ ਇਸ ਫ਼ਿਲਮ 'ਚ ਧਰਮਿੰਦਰ, ਮਧੂ ਸ਼ਾਹ, ਕਾਇਨਾਤ ਅਰੋੜਾ, ਰਜਨੀਸ਼ ਦੁੱਗਲ , ਰੋਹਨ ਮੇਹਰਾ , ਵਿਜੇ ਰਾਜ,ਰਾਜਪਾਲ ਯਾਦਵ, ਹੇਮੰਤ ਪਾਂਡੇ ਅਤੇ ਏਕਤਾ ਜੈਨ ਆਪਣੀ ਅਦਾਕਾਰੀ ਵਿਖਾਉਣਦੇਂ ਹੋਏ ਨਜ਼ਰ ਆਉਣਗੇ।

For All Latest Updates

ABOUT THE AUTHOR

...view details