ਪੰਜਾਬ

punjab

ETV Bharat / sitara

'ਡ੍ਰੀਮ ਗਰਲ' ਦੇ ਟ੍ਰੇਲਰ 'ਚ ਕੀ ਅਜਿਹਾ ਕੀ ਹੈ ਖ਼ਾਸ ? - dream girl

ਨਿਰਦੇਸ਼ਕ ਰਾਜ ਸ਼ਾਂਦਿਲਿਆ ਅਤੇ ਨਿਰਮਾਤਾ ਏਕਤਾ ਕਪੂਰ ਦੀ ਇਹ ਫ਼ਿਲਮ 13 ਸਤੰਬਰ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਵਿੱਚ ਆਯੁਸ਼ਮਾਨ ਖੁਰਾਨਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ।

ਫ਼ੋਟੋ

By

Published : Aug 11, 2019, 11:14 PM IST

ਮੁੰਬਈ: ਕੁਝ ਦਿਨ ਪਹਿਲਾਂ ਆਯੁਸ਼ਮਾਨ ਖੁਰਾਨਾ ਦੀ ਆਉਣ ਵਾਲੀ ਫ਼ਿਲਮ 'ਡ੍ਰੀਮ ਗਰਲ' ਦਾ ਪੋਸਟਰ ਜਾਰੀ ਕੀਤਾ ਗਿਆ ਸੀ। ਆਯੁਸ਼ਮਾਨ ਸਾੜੀ ਵਿੱਚ ਨਜ਼ਰ ਆ ਰਹੇ ਹਨ ਅਤੇ ਕਾਰ 'ਤੇ ਬੈਠੇ ਦਿਖਾਈ ਦੇ ਰਹੇ ਹਨ।
ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਫ਼ਿਲਮ ਦਾ ਟ੍ਰੇਲਰ ਮੁੰਬਈ ਸਮੇਤ 5 ਸ਼ਹਿਰਾਂ ਵਿੱਚ ਇੱਕੋ ਸਮੇਂ ਲਾਂਚ ਕੀਤਾ ਜਾਵੇਗਾ। ਅਦਾਕਾਰ 12 ਅਗਸਤ ਨੂੰ ਮੁੰਬਈ ਵਿੱਚ ਟ੍ਰੇਲਰ ਲਾਂਚ ਕਰਨਗੇ। ਇਸ ਦੌਰਾਨ, ਇਸ ਲਾਂਚ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਜੈਪੁਰ, ਇੰਦੌਰ, ਅਹਿਮਦਾਬਾਦ ਅਤੇ ਚੰਡੀਗੜ੍ਹ ਨਾਲ ਜੋੜਿਆ ਜਾਵੇਗਾ। ਆਯੂਸ਼ਮਾਨ ਫ਼ਿਲਮ ਵਿੱਚ ਆਪਣੀ ਆਵਾਜ਼ ਰਾਹੀਂ ਇੱਕ ਔਰਤ ਦੇ ਰੂਪ ਵਿੱਚ ਨਜ਼ਰ ਆਉਣਗੇ।
ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੌਕਰੀ ਲਈ ਅਜਿਹਾ ਕਰਦੇ ਹਨ ਅਤੇ ਫਿਰ ਜਦੋਂ ਉਹ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸ ਦੇਈਏ ਕਿ ਨਿਰਦੇਸ਼ਕ ਰਾਜ ਸ਼ਾਂਦਿਲਿਆ ਅਤੇ ਨਿਰਮਾਤਾ ਏਕਤਾ ਕਪੂਰ ਦੀ ਇਹ ਫਿਲਮ 13 ਸਤੰਬਰ 2019 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ABOUT THE AUTHOR

...view details