ਮੁੰਬਈ: ਅਲੀਗੜ, ਸਿਟੀ ਲਾਈਟ ਅਤੇ ਸ਼ਾਹਿਦ ਵਰਗੀਆਂ ਬਾ ਕਮਾਲ ਫ਼ਿਲਮਾਂ ਬਣਾ ਚੁੱਕੇ ਮਸ਼ਹੂਰ ਨਿਰਦੇਸ਼ਕ ਹੰਸਲ ਮਹਿਤਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੁਨੇਹਾ ਦਿੱਤਾ ਹੈ।
ਫ਼ਿਲਮਕਾਰ ਦਾ ਰਾਹੁਲ ਗਾਂਧੀ ਨੂੰ ਸੁਨੇਹਾ, ਕਿਹਾ ਭਾਰਤ 'ਚ ਤੁਹਾਡੀ ਲੋੜ ਨਹੀਂ
ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਉੱਤੇ ਆਪਣੀ ਸਲਾਹ ਰੱਖਣ ਵਾਲੇ ਨਿਰਦੇਸ਼ਕ ਹੰਸਲ ਮਹਿਤਾ ਨੇ ਰਾਹੁਲ ਗਾਂਧੀ ਨੂੰ ਖ਼ਾਸ ਸੁਨੇਹਾ ਦਿੱਤਾ ਹੈੋ। ਉਨ੍ਹਾਂ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਤੁਸੀਂ ਚੁੱਪ ਰਹੋਂ ਅਤੇ ਵਿਦੇਸ਼ ਵਾਪਿਸ ਚੱਲੇ ਜਾਓ, ਭਾਰਤ 'ਚ ਤੁਹਾਡੀ ਲੋੜ ਨਹੀਂ ਹੈ।
ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਰਾਹੁਲ ਗਾਂਧੀ ਤੁਹਾਡੇ ਲਈ ਸਭ ਤੋਂ ਚੰਗਾ ਇਹ ਰਹੇਗਾ ਕਿ ਤੁਸੀਂ ਕੁਝ ਵੀ ਨਾ ਬੋਲੋ। ਤੁਹਾਡੇ ਲਈ ਸਿਓਲ, ਟੋਕਿਓ ਜਾਂ ਬੁਸਾਨ ਵਾਪਸ ਜਾਣਾ ਸਹੀ ਹੈ। ਜੇਕਰ ਤੁਹਾਨੂੰ ਸੁਝਾਵਾਂ ਦੀ ਜ਼ਰੂਰਤ ਹੈ, ਤਾਂ ਮੈਨੂੰ ਦੱਸੋ, ਪਰ ਇਸ ਦੇਸ਼ ਦੇ ਲੋਕਾਂ ਤੋਂ ਦੂਰ ਰਹੋ। ਉਹ ਜਾਗ ਗਏ ਹਨ ਅਤੇ ਉਨ੍ਹਾਂ ਨੂੰ ਤੁਹਾਡੀ ਲੋੜ ਨਹੀਂ ਹੈ।"
ਇੱਕ ਪਾਸੇ ਜਿੱਥੇ ਹੰਸਲ ਮਹਿਤਾ ਦੀ ਤਾਰੀਫ਼ ਹੋ ਰਹੀ ਹੈ ਉੱਥੇ ਹੀ ਰਾਹੁਲ ਗਾਂਧੀ ਦੇ ਸਮਰਥਕ ਉਨ੍ਹਾਂ ਦਾ ਵਿਰੋਧ ਵੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈਕੇ ਕਾਂਗਰਸ ਨੇ ਸੋਮਵਾਰ ਤੋਂ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਹੈ। ਇਸ ਸੱਤਿਆਗ੍ਰਹਿ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਨੌਜਵਾਨਾਂ, ਵਿਦਿਆਰਥੀਆਂ ਨੂੰ ਰਾਜਘਾਟ ਆਉਣ ਦੀ ਅਪੀਲ ਕੀਤੀ ਸੀ।