ਮੁੰਬਈ: ਵੀਰਵਾਰ ਨੂੰ ਦੀਆ ਮਿਰਜ਼ਾ ਨੇ ਸਾਹਿਲ ਸੰਘਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ । ਇਨ੍ਹਾਂ ਵਿੱਚ ਇੱਕ ਚਰਚਾ ਇਹ ਵੀ ਹੋ ਰਹੀ ਹੈ ਕਿ ਲੇਖਿਕਾ ਕਨਿਕਾ ਢਿੱਲੋਂ ਦੇ ਨਾਲ ਸਾਹਿਲ ਦੀਆਂ ਨਜ਼ਦੀਕੀਆਂ ਕਾਰਨ ਦੀਆ ਦਾ ਵਿਆਹ ਟੁੱਟ ਗਿਆ। ਹਾਲਾਂਕਿ ਹੁਣ ਦੀਆ ਨੇ ਇਨ੍ਹਾਂ ਖ਼ਬਰਾਂ 'ਤੇ ਟਿੱਪਣੀ ਕੀਤੀ ਹੈ।
ਦੀਆ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਿਜੀ ਜ਼ਿੰਦਗੀ ਦੀ ਇੱਜ਼ਤ ਕੀਤੀ ਜਾਵੇ। ਇਸ ਨੂੰ ਲੈ ਕੇ ਦੀਆ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ, "ਸਾਹਿਲ ਤੇ ਮੇਰੇ ਵੱਖ ਹੋਣ ਨੂੰ ਲੈ ਕੇ ਮੀਡੀਆ ਦੇ ਕੁਝ ਵਰਗਾਂ ਦੁਆਰਾ ਚੁੱਕੇ ਜਾ ਰਹੇ ਸਵਾਲਾਂ ਅਤੇ ਚਰਚਾ ਨੂੰ ਸਪਸ਼ਟ ਕਰਨਾ ਜ਼ਰੂਰੀ ਹੈ। ਮੀਡੀਆ ਦੀ ਇਹ ਲਾਪਰਵਾਹੀ ਬਹੁਤ ਗ਼ਲਤ ਹੈ ।"