ਨਵੀ ਦਿਲੀ: ਲੋਕ ਸਭਾ ਚੋਣਾਂ 2019 ਦੇ ਰੁਝਾਨਾਂ 'ਚ ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਦਿਆਂ ਬਾਲੀਵੁੱਡ ਤੋਂ ਲੈ ਕੇ ਰਾਜਨੀਤੀਕ ਹਸਤੀਆਂ ਨੇ ਟਵੀਟ 'ਤੇ ਪ੍ਰਧਾਨਮੰਤਰੀ ਮੋਦੀ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਬਾਲੀਵੁੱਡ ਅਦਾਕਾਰ ਅਤੇ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਦਿਓਲ ਨੇ ਟਵੀਟ ਕੀਤਾ ,"ਫ਼ਕੀਰ ਬਾਦਸ਼ਾਹ ਮੋਦੀ ਜੀ, ਧਰਤੀ ਪੁੱਤਰ ਸੰਨੀ ਦਿਓਲ, ਵਧਾਈ, ਅੱਛੇ ਦਿਨ ਜ਼ਰੂਰ ਆਉਣਗੇ। ਇਸ ਧਰਮਿੰਦਰ ਨੇ ਪੀਐਮ ਮੋਦੀ ਨੂੰ ਵਧਾਈ ਦਿੱਤੀ ਹੈ।"
ਧਰਮਿੰਦਰ ਨੇ ਮੋਦੀ ਨੂੰ ਕਿਹਾ ਫ਼ਕੀਰ ਬਾਦਸ਼ਾਹ - fakir
ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਟਵੀਟ ਕਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਸ ਟਵੀਟ 'ਚ ਉਨ੍ਹਾਂ ਪੀਐਮ ਮੋਦੀ ਨੂੰ ਫ਼ਕੀਰ ਬਾਦਸ਼ਾਹ ਕਿਹਾ ਹੈ।
ਫ਼ੋਟੋ
ਜ਼ਿਕਰਯੋਗ ਹੈ ਕਿ ਸੰਨੀ ਦਿਓਲ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਭਾਜਪਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਉਤਰਪ੍ਰਦੇਸ਼, ਬਿਹਾਰ,ਰਾਜਸਥਾਨ ਅਤੇ ਮਹਾਰਾਸ਼ਟਰ 'ਚ ਜ਼ਬਰਦਸਤ ਢੰਗ ਦੇ ਨਾਲ ਜਨਤਾ ਦਾ ਦਿਲ ਜਿੱਤਣ 'ਚ ਕਾਮਯਾਬੀ ਹਾਸਿਲ ਕੀਤੀ ਹੈ।