ਧਰਮਿੰਦਰ ਨੇ ਕਿਸਾਨਾਂ ਦੇ ਨਾਂਅ ਵੀਡੀਓ ਕੀਤਾ ਜਾਰੀ - instagram
ਸੋਸ਼ਲ ਨੈਟੱਵਰਕ ਸਾਇਟ 'ਤੇ ਬਾਲੀਵੁੱਡ ਅਦਾਕਾਰ ਧਰਮਿੰਦਰ ਵੱਖ-ਵੱਖ ਵੀਡੀਓਜ਼ ਅਪਲੋਡ ਕਰਦੇ ਨਜ਼ਰ ਆ ਰਹੇ ਹਨ।ਹਾਲ ਹੀ ਦੇ ਵਿੱਚ ਉਨ੍ਹਾਂ ਕਿਸਾਨਾਂ ਨਾਲ ਸੰਬੰਧਤ ਵੀਡੀਓ ਸਾਂਝੀ ਕੀਤੀ ਹੈ।
ਸੋੋਸ਼ਲ ਮੀਡੀਆ
ਹੈਦਰਾਬਾਦ: ਬਾਲੀਵੁੱਡ 'ਚ ਹੀ-ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਧਰਮਿੰਦਰ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਰੋਜ਼ਾਨਾ ਉਹ ਆਪਣੇ ਇੰਸਟਾਗ੍ਰਾਮ 'ਤੇ ਕੋਈ ਨਾ ਕੋਈ ਵੀਡੀਓ ਜਨਤਕ ਕਰਦੇ ਹਨ।
ਪਹਿਲਾਂ ਉਨ੍ਹਾਂ ਨੇ ਆਪਣੇ ਪੋਤੇ ਕਰਨ ਦਿਓਲ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ‘ਚ ਕਰਨ ਕਸਰਤ ਕਰਦੇ ਨਜ਼ਰ ਆ ਰਹੇ ਸਨ।ਧਰਮਿੰਦਰ ਨੇ ਉਸ ਵੀਡੀਓ 'ਤੇ ਕੈਪਸ਼ਨ ਲਿਖਿਆ ਸੀ ਕਿ ਜਿਵੇਂ ਪਿਓ ਉਵੇਂ ਪੁੱਤਰ।
ਹੁਣ ਧਰਮਿੰਦਰ ਨੇ ਇਕ ਵੀਡੀਓ ਹੋਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਖੇਤੀ ਬਾਰੇ ਸੁਨੇਹਾ ਦਿੰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਜੋ ਕੰਮ ਇੱਕ ਜੁੱਟਦਾ ਦੇ ਨਾਲ ਕੀਤਾ ਜਾਂਦਾ ਹੈ।ਪ੍ਰਮਾਤਮਾ ਵੀ ਉਸ ਕੰਮ 'ਚ ਬਰਕਤ ਪਾਉਂਦਾ ਹੈ।
ਦੱਸਣਯੋਗ ਹੈ ਕਿ ਇੰਨੀ ਦਿਨੀਂ ਧਰਮਿੰਦਰ ਫ਼ਿਲਮ ਇੰਡਸਟਰੀ ਦੀ ਚੱਕਾ-ਚੌਂਦ ਤੋਂ ਦੂਰ ਆਪਣੇ ਫ਼ਾਰਮ ਹਾਊਸ 'ਚ ਰਹਿਣਾ ਪਸੰਦ ਕਰਦੇ ਹਨ।ਇਸ ਫ਼ਾਰਮ ਹਾਊਸ 'ਚ ਜ਼ਿਆਦਾਤਰ ਉਹ ਖੇਤਾਂ ਦੇ ਵਿੱਚ ਕੰਮ ਕਰਦੇ ਹਨ।
ਇਸ ਕਿਸਾਨ ਸੰਬੰਧਤ ਵੀਡੀਓ 'ਚ ਧਰਮਿੰਦਰ ਕਹਿ ਰਹੇ ਹਨ ਕਿ ਨਾਲ ਮਿਲ ਕੇ ਕੰਮ ਕਰੀਏ ਤਾਂ ਹੀ ਕੰਮ ਦਾ ਨਸ਼ਾ ਆਉਂਦਾ ਹੈ।ਇਸੇ ਤਰ੍ਹਾਂ ਪ੍ਰਮਾਤਮਾ ਦੀ ਮਹਿਰ ਅਤੇ ਫ਼ੈਨਜ਼ ਦਾ ਪਿਆਰ ਮਿਲਦਾ ਰਹੇ ,ਉਹ ਇਸ ਵਿੱਚ ਹੀ ਬਹੁਤ ਖੁਸ਼ ਹਨ।