ਚੰਡੀਗੜ੍ਹ : 23 ਅਪ੍ਰੈਲ ਨੂੰ ਬਾਲੀਵੁੱਡ ਸੁਪਰ ਸਟਾਰ ਸਨੀ ਦਿਓਲ ਆਪਣੇ ਪਰਿਵਾਰ ਦੀ ਪਾਰਟੀ ਭਾਜਪਾ 'ਚ ਸ਼ਾਮਿਲ ਹੋ ਗਏ ਹਨ। ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਾਂ ਸਨੀ ਦਿਓਲ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੀ ,ਇਸ ਤੋਂ ਇਲਾਵਾ ਉਨ੍ਹਾਂ ਦੀ ਆਉਂਣ ਵਾਲੀ ਫ਼ਿਲਮ 'ਬਲੈਂਕ' ਦੇ ਵਿੱਚ ਵੀ ਆਮ ਲੋਕਾਂ ਦੀ ਇਕੋ ਦਮ ਦਿਲਚਸਪੀ ਵੱਧ ਗਈ ਹੈ। ਸਨੀ ਦਿਓਲ ਦੇ ਸਿਆਸਤ 'ਚ ਆਉਣ ਤੋਂ ਪਹਿਲਾਂਥੋੜ੍ਹੇ ਹੀ ਲੋਕਾਂ ਨੂੰ ਇਸ ਫ਼ਿਲਮ ਬਾਰੇ ਜਾਣਕਾਰੀ ਸੀ।
ਇਸ ਤੋਂ ਇਹ ਜ਼ਾਹਿਰ ਹੋ ਜਾਂਦਾ ਹੈ ਭਾਜਪਾ ਲੋਕ ਸਭਾ ਚੋਣਾਂ ਜਿੱਤੇ ਜਾਂ ਹਾਰੇ ਸਨੀ ਦਿਓਲ ਦੀ ਫ਼ਿਲਮ ਦਾ ਪ੍ਰਮੋਸ਼ਨ ਤਾਂ ਹੋ ਹੀ ਗਿਆ ਹੈ। ਦੱਸਣਯੋਗ ਹੈ ਕਿ 'ਬਲੈਂਕ' ਫ਼ਿਲਮ ਐਕਸ਼ਨ-ਥਰਿਲਰ ਹੈ। ਇਸ ਫ਼ਿਲਮ 'ਚ ਅੱਤਵਾਦ ਦੇ ਖ਼ਿਲਾਫ ਜੰਗ ਦਿਖਾਈ ਗਈ ਹੈ। ਜਿਸ ਦੀ ਵਰਤੋਂ ਹੁਣ ਭਾਜਪਾ ਤੇ ਸਨੀ ਦਿਉਲ ਦਾ ਪ੍ਰਚਾਰ ਲਈ ਹੋਵੇਗੀ । ਇਹ ਫ਼ਿਲਮ 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।