ਹੈਦਰਾਬਾਦ :ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਇਨ੍ਹਾਂ ਦਿਨੀਂ ਡਰੱਗਸ (DRUG CASE) ਦੇ ਮਾਮਲੇ ਦੇ ਕਾਰਨ ਸੁਰਖੀਆਂ 'ਚ ਹਨ। ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ 14 ਅਕਤੂਬਰ ਨੂੰ ਸੁਣਵਾਈ ਕਰਨ ਤੋਂ ਬਾਅਦ, ਮੁੰਬਈ ਸੈਸ਼ਨ ਕੋਰਟ (Mumbai Sessions Court) ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ 'ਚ ਅੱਜ ਅਦਾਲਤ ਮੁੜ ਆਰੀਅਨ ਦੀ ਜ਼ਮਾਨਤ ਪਟੀਸ਼ਨ (ARYAN KHAN BAIL PLEA )'ਤੇ ਸੁਣਵਾਈ ਕਰੇਗੀ।
ਅੱਜ ਕੋਰਟ ਇਹ ਤੈਅ ਕਰੇਗੀ ਕਿ ਆਰੀਅਨ ਖਾਨ ਅਜੇ ਜੇਲ੍ਹ 'ਚ ਹੀ ਰਹਿਣਗੇ ਜਾਂ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ। ਦੱਸਣਯੋਗ ਹੈ ਕਿ ਐਨਸੀਬੀ (NCB) ਨੇ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਵਾ ਜਾ ਰਹੇ ਇੱਕ ਕਰੂਜ਼ ਵਿੱਚ ਛਾਪੇਮਾਰੀ ਦੌਰਾਨ ਡਰੱਗਜ਼ ਮਾਮਲੇ (DRUG CASE) 'ਚ ਆਰੀਅਨ ਨੂੰ ਗ੍ਰਿਫ਼ਤਾਰ ਕੀਤਾ ਸੀ।
ਪਿਛਲੀ ਸੁਣਵਾਈ ਦੌਰਾਨ ਕੀ ਹੋਇਆ ?
ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ 14 ਅਕਤੂਬਰ ਨੂੰ ਸੁਣਵਾਈ ਕਰਨ ਤੋਂ ਬਾਅਦ, ਮੁੰਬਈ ਸੈਸ਼ਨ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦੇ ਨਾਲ ਹੀ ਸੁਣਵਾਈ ਦੇ ਦੌਰਾਨ ਐਨਸੀਬੀ (NCB) ਨੇ ਆਰੀਅਨ ਖਾਨ ਦੀ ਜ਼ਮਾਨਤ ਦੇ ਖਿਲਾਫ ਅਦਾਲਤ ਦੇ ਸਾਹਮਣੇ ਕਈ ਦਲੀਲਾਂ ਰੱਖੀਆਂ ਸਨ। ਆਪਣੀ ਦਲੀਲਾਂ ਦਿੰਦਿਆਂ, ਐਨਸੀਬੀ ਨੇ ਅਦਾਲਤ ਨੂੰ ਕਿਹਾ ਸੀ ਕਿ ਜਾਂਚ ਪੂਰੀ ਹੋਣ ਤੱਕ ਜ਼ਮਾਨਤ ਦੇਣ ਨਾਲ ਮਾਮਲੇ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਆਰੀਅਨ ਖਾਨ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ ?
2 ਅਕਤੂਬਰ : ਐਨਸੀਬੀ (Northetics Control Bureau) ਨੇ ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ਉੱਤੇ ਛਾਪਾ ਮਾਰਿਆ, ਜਿਸ ਵਿੱਚ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ ਅਤੇ ਐਮਡੀਐਮਏ ਦੀਆਂ 22 ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿੱਚ ਆਰੀਅਨ ਖਾਨ ਸਣੇ ਕਈ ਹੋਰਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
3 ਅਕਤੂਬਰ : ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ, ਮਾਡਲ ਮੁਨਮੁਨ ਧਮੇਚਾ ਦੀ ਗ੍ਰਿਫ਼ਤਾਰੀ ਕੀਤੀ ਗਈ ਤੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਨਸੀਬੀ ਨੇ ਆਰੀਅਨ ਖਾਨ ਦੇ ਫੋਨ ਤੋਂ ਮਿਲੀ ਡੀਟੇਲ ਦੇ ਆਧਾਰ 'ਤੇ ਅੰਤਰ ਰਾਸ਼ਟਰੀ ਡਰੱਗ ਤਸਕਰੀ (international drug smuggling) ਨਾਲ ਆਰੀਅਨ ਖਾਨ ਦੇ ਸਬੰਧ ਦੱਸੇ। ਅਦਾਲਤ ਨੇ ਆਰੀਅਨ ਖਾਨ ਦੀ ਹਿਰਾਸਤ 7 ਅਕਤੂਬਰ ਤੱਕ ਵੱਧਾ ਦਿੱਤੀ।