ਮੁੰਬਈ: ਹੈਦਰਾਬਾਦ ਵਿੱਚ 26 ਸਾਲਾ ਡਾਕਟਰ ਦਿਸ਼ਾ ਨਾਲ ਵਾਪਰੇ ਸਮੂਹਿਕ ਜਬਰ ਜ਼ਨਾਹ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜਿਆ ਗਿਆ। ਇਸ ਸਮੂਹਕ ਬਲਾਤਕਾਰ ਅਤੇ ਕਤਲ ਨੂੰ ਲੈ ਕੇ ਸਾਰੇ ਦੇਸ਼ ਵਿਚ ਗੁੱਸਾ ਹੈ, ਸੋਸ਼ਲ ਮੀਡੀਆ 'ਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦੇਣ ਦੀ ਮੁਹਿੰਮ ਚੱਲ ਰਹੀ ਹੈ। ਇਸ ਨੂੰ ਲੈਕੇ ਇੱਕ ਫ਼ਿਲਮ ਨਿਰਮਾਤਾ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ।
ਦਰਅਸਲ, ਫਿਲਮ ਨਿਰਮਾਤਾ ਡੈਨੀਅਲ ਸ਼ਰਵਣ ਨੇ ਜਬਰ ਜ਼ਨਾਹ ਪੀੜਤਾਂ ਨੂੰ ਸ਼ਰਮਨਾਕ ਸਲਾਹ ਦਿੱਤੀ ਹੈ। ਉਨ੍ਹਾਂ ਮੁਤਾਬਕ ਔਰਤਾਂ ਨੂੰ ਆਪਣੇ ਨਾਲ ਕੰਡੋਮ ਰੱਖਣਾ ਚਾਹੀਦਾ ਹੈ ਅਤੇ ਬਲਾਤਕਾਰ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।”
ਡੈਨੀਅਲ ਸ਼ਰਵਣ ਨੇ ਫੇਸਬੁੱਕ ‘ਤੇ ਲਿਖਿਆ,“ ਔਰਤਾਂ ਨੂੰ ਆਪਣੇ ਨਾਲ ਕੰਡੋਮ ਰੱਖਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਫ਼ੋਨ ਕਰਨ ਦੀ ਥਾਂ 'ਤੇ ਖ਼ੁਦ ਦੀ ਜਾਣ ਬਚਾਣੀ ਚਾਹੀਦੀ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਬਲਾਤਕਾਰੀਆਂ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਕੰਡੋਮ ਦੇਣਾ ਚਾਹੀਜਾ ਹੈ ਤਾਂ ਜੋ ਉਨ੍ਹਾਂ ਦੀ ਜਾਣ ਬੱਚ ਸਕੇ।
ਫ਼ਿਲਮ ਨਿਰਮਾਤਾ ਦੇ ਬਿਆਨ ਨੂੰ ਪੜ੍ਹ ਕੇ ਹਰ ਕੋਈ ਉਨ੍ਹਾਂ ਦੀ ਆਲੋਚਨਾ ਕਰ ਰਿਹਾ ਹੈ। ਦੇਸ਼ ਨੂੰ ਹਿਲਾ ਦੇਣ ਵਾਲੀ ਹੈਦਰਾਬਾਦ ਦੀ ਇਸ ਘਟਨਾ 'ਤੇ ਲੋਕ ਗੁੱਸੇ ਵਿਖਾ ਰਹੇ ਹਨ। ਇਸ ਬਿਆਨ ਨੇ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਸੋਸ਼ਲ ਮੀਡੀਆ 'ਤੇ ਲੋਕ ਫ਼ਿਲਮ ਨਿਰਮਾਤਾ ਪ੍ਰਤੀ ਆਪਣਾ ਗੁੱਸਾ ਵਿਅਕਤ ਕਰ ਰਹੇ ਹਨ। ਦੱਸਦਈਏ ਕਿ ਲੋਕਾਂ ਦੇ ਗੁੱਸੇ ਤੋਂ ਬਾਅਦ ਫ਼ਿਲਮ ਨਿਰਮਾਤਾ ਨੇ ਇਹ ਪੋਸਟ ਡੀਲੀਟ ਕਰ ਦਿੱਤੀ ਹੈ।