ਮਿਸਟਰ ਇੰਡੀਆ ਫ਼ਿਲਮ ਦਾ ਬਣੇਗਾ ਸੀਕੁਅਲ? - shekher kapoor
'ਮਿਸਟਰ ਇੰਡੀਆ' ਫ਼ਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਟਵੀਟ ਕੀਤਾ ਹੈ ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ 'ਮਿਸਟਰ ਇੰਡੀਆ' ਦਾ ਸੀਕੁਅਲ ਬਣ ਸਕਦਾ ਹੈ।
ਫ਼ੋਟੋ
ਮੁੰਬਈ :ਸਾਲ 1987 'ਚ ਰਿਲੀਜ਼ ਹੋਈ ਫ਼ਿਲਮ 'ਮਿਸਟਰ ਇੰਡੀਆ' ਬਾਲੀਵੁੱਡ 'ਤੇ ਬਲਾਕਬਸਟਰ ਸਾਬਿਤ ਹੋਈ ਸੀ। ਇਸ ਫ਼ਿਲਮ ਦੇ ਕਿਰਦਾਰ ਸਦਾਬਹਾਰ ਮਸ਼ਹੂਰ ਹਨ। ਪਹਿਲਾਂ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ ਆ ਰਹੀਆਂ ਸਨ। ਪਰ ਉਸ ਵੇਲੇ ਫ਼ਿਲਮ ਦੇ ਮੇਕਰਸ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਸੀ।
ਹਾਲ ਹੀ ਦੇ ਵਿੱਚ ਇਸ ਫ਼ਿਲਮ ਦੇ ਸੀਕੁਅਲ ਬਣਨ ਦੀਆਂ ਖ਼ਬਰਾਂ ਮੁੜ ਤੋਂ ਸਾਹਮਣੇ ਆ ਰਹੀਆਂ ਹਨ। 'ਮਿਸਟਰ ਇੰਡੀਆ' ਫ਼ਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਟਵਿੱਟਰ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ।