ਬਾਲੀਵੁੱਡ ਫ਼ਿਲਮਾਂ ਜਿਨ੍ਹਾਂ ਨੇ ਵਿਖਾਇਆ ਇੱਕ ਅਧਿਆਪਕ ਨੂੰ ਵਿਲੇਨ - play the villan role
ਇੱਕ ਅਧਿਆਪਕ ਜੋ ਕਈ ਬੱਚਿਆਂ ਦੀ ਜ਼ਿੰਦਗੀ ਸਵਾਰਦਾ ਹੈ ਉੱਥੇ ਹੀ ਕਈ ਅਧਿਆਪਕ ਅਜਿਹੇ ਵੀ ਹੁੰਦੇ ਹਨ ਜੋ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖ਼ਿਲਵਾੜ ਕਰਦੇ ਹਨ। ਬਾਲੀਵੁੱਡ ਦੇ ਵਿੱਚ ਕੌਣ ਨੇ ਉਹ ਅਧਿਆਪਕ ਜਿਨ੍ਹਾਂ ਕੀਤਾ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖ਼ਿਲਵਾੜ ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਮੁੰਬਈ: ਅੱਜ ਪੂਰੇ ਦੇਸ਼ 'ਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਅਧਿਆਪਕ ਜਿੱਥੇ ਕਈ ਬੱਚਿਆਂ ਦੀ ਜ਼ਿੰਦਗੀ ਸਵਾਰ ਦਾ ਵੀ ਹੈ ਉੱਥੇ ਹੀ ਕੁਝ ਅਧਿਆਪਕ ਅਜਿਹੇ ਹੁੰਦੇ ਹਨ ਜੋ ਕਈ ਵਾਰ ਬੱਚੇ ਨੂੰ ਗ਼ਲਤ ਰਾਹ 'ਤੇ ਵੀ ਪਾ ਦਿੰਦੇ ਹਨ। ਇਹ ਵੇਖਣ ਨੂੰ ਮਿਲਦਾ ਹੈ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਤੋਂ, ਕਿਹੜੀਆਂ ਨੇ ਉਹ ਫ਼ਿਲਮਾਂ ਆਓ ਰੂ-ਬ-ਰੂ ਹੁੰਦੇ ਹਾਂ
1.ਦੰਗਲ: ਫ਼ਿਲਮ ਦੰਗਲ 'ਚ ਵਰੈਸਲਿੰਗ ਦੇ ਨੈਸ਼ਨਲ ਕੋਚ ਪੀ.ਆਰ ਸੋਂਦੀ ਨੂੰ ਨੈਗੇਟਿਵ ਰੋਲ 'ਚ ਵਿਖਾਇਆ ਗਿਆ। ਫ਼ਿਲਮ ਦੇ ਕਲਾਈਮੇਕਸ ਇਹ ਵਿਖਾਇਆ ਗਿਆ ਕਿ ਨੈਸ਼ਨਲ ਕੋਚ ਨੇ ਗੀਤਾ ਅਤੇ ਬਬੀਤਾ ਦੇ ਪਿਤਾ ਮਾਹਾਵੀਰ ਸਿੰਘ ਨੂੰ ਕਮਰੇ 'ਚ ਬੰਦ ਕਰ ਦਿੱਤਾ ਤਾਂ ਕਿ ਉਹ ਗੀਤਾ ਨੂੰ ਆਪਣੀਆਂ ਹਿਦਾਇਤਾਂ ਨਾ ਦੇ ਸਕਣ ਅਤੇ ਕ੍ਰੈਡਿਟ ਨਾ ਲੈ ਸਕਨ।
2. 3 ਈਡੀਅਟਸ: ਨਿਯਮ ਚੰਗੇ ਹੁੰਦੇ ਹਨ ਪਰ ਨਿਯਮ ਇੱਕ ਇਨਸਾਨ ਦੀ ਜਾਣ ਵੀ ਲੈ ਸਕਦੇ ਹਨ ਇਹ ਸਿੱਧ ਹੁੰਦਾ ਹੈ ਫ਼ਿਲਮ 3 ਈਡੀਅਟਸ ਤੋਂ, ਇਸ ਫ਼ਿਲਮ ਦੇ ਵਿੱਚ ਇਹ ਵਿਖਾਇਆ ਗਿਆ ਹੈ ਕਿ ਅਧਿਆਪਕਾਂ ਦੇ ਜ਼ਿਆਦਾ ਸਖ਼ਤ ਹੋਣ ਨਾਲ ਵਿਦਿਆਰਥੀ 'ਤੇ ਕੀ ਬੀਤਦੀ ਹੈ।
3. ਮੈਂ ਹੂ ਨਾਂ: ਫ਼ਿਲਮ ਮੈਂ ਹੂ ਨਾਂ 'ਚ ਸੁਨੀਲ ਸ਼ੈੱਟੀ ਨੇ ਇੱਕ ਅਜਿਹੇ ਅਧਿਆਪਕ ਦਾ ਕਿਰਦਾਰ ਅਦਾ ਕੀਤਾ ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਪੜ੍ਹਾਉਣਾ ਨਹੀਂ ਬਲਕਿ ਉਨ੍ਹਾਂ ਨੂੰ ਮਾਰਨਾ ਸੀ।
4. ਪਾਠਸ਼ਾਲਾ: ਫ਼ਿਲਮ ਪਾਠਸ਼ਾਲਾ 'ਚ ਦੋ ਤਰ੍ਹਾਂ ਦੇ ਅਧਿਆਪਕ ਵਿਖਾਏ ਗਏ ਇੱਕ ਅਧਿਆਪਕ ਜੋ ਬੱਚਿਆਂ ਦਾ ਭਲਾ ਸੋਚਦੇ ਹਨ ਅਤੇ ਦੂਜੇ ਵਿਖਾਏ ਜੋ ਅਮੀਰ ਬਣਨ ਦੀ ਚਾਅ 'ਚ ਬੱਚਿਆਂ ਦੇ ਭਵਿੱਖ ਨਾਲ ਖੇਡਦੇ ਹਨ।