ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਉਰਵਸ਼ੀ ਸ਼ਰਮਾ ਅੱਜ 37 ਸਾਲ ਦੀ ਹੋ ਚੁੱਕੀ ਹੈ। ਨਕਾਬ, ਖੱਟਾ ਮੀਠਾ ਵਰਗੀ ਫਿਲਮਾਂ ’ਚ ਨਜਰ ਆ ਚੁੱਕੀ ਉਰਵਸ਼ੀ ਸ਼ਰਮਾ ਨੇ ਖੁਬ ਸੁਰਖੀਆਂ ਬਟੌਰੀਆਂ ਪਰ ਉਨ੍ਹਾਂ ਦਾ ਕਰੀਅਰ ਸ਼ਿਖਰ ਤੱਕ ਨਹੀਂ ਪਹੁੰਚ ਸਕਿਆ। ਦੱਸ ਦਈਏ ਕਿ ਕੁਝ ਫਿਲਮਾਂ ਤੋਂ ਬਾਅਦ ਉਰਵਸ਼ੀ ਨੇ ਫਿਲਮੀਂ ਦੁਨੀਆਂ ਤੋਂ ਦੂਰੀ ਬਣਾ ਲਈ ਸੀ।
ਮਾਡਲਿੰਗ ਜਰੀਏ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਅਦਾਕਾਰਾ ਉਰਵਸ਼ੀ ਸ਼ਰਮਾ ਨੇ ਮਾਡਲਿੰਗ ਜਰੀਏ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਵਿਗਿਆਪਨ ਚ ਵੀ ਕੰਮ ਕੀਤਾ। ਇਸੇ ਦੌਰਾਨ ਉਨ੍ਹਾਂ ਨੂੰ ਮਿਉਜ਼ਿਕ ਵੀਡੀਓ ਦੂਰੀ ਚ ਕੰਮ ਕਰਨ ਦਾ ਮੌਕਾ ਮਿਲਿਆ। ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।
ਫਿਲਮ ਨਕਾਬ ਨਾਲ ਕੀਤਾ ਬਾਲੀਵੁੱਡ ਡੈਬਿਉ
ਸਾਲ 2007 ’ਚ ਉਰਵਸ਼ੀ ਨੇ ਫਿਲਫ ਨਕਾਬ ਚ ਬਾਲੀਵੁੱਡ ਡੈਬਿਉ ਕੀਤਾ ਸੀ। ਇਸ ਫਿਲਮ ’ਚ ਉਰਵਸ਼ੀ ਦੇ ਨਾਲ ਅਕਸ਼ੈ ਖੰਨਾ ਅਤੇ ਬਾਬੀ ਦਿਓਲ ਮੁੱਖ ਭੂਮਿਕਾ ਚ ਸੀ। ਇਸ ਫਿਲਮ ਦੇ ਗੀਤ ਨਾਲ ਅਦਾਕਾਰਾ ਖੂਬ ਸੁਰਖੀਆਂ ਚ ਆਈ। ਇਸ ਫਿਲਮ ਤੋਂ ਬਾਅਦ ਉਰਵਸ਼ੀ ਨੇ ਥ੍ਰੀ, ਬਾਬਰ ਚ ਬਤੌਰ ਲੀਡ ਅਦਾਕਾਰਾ ਕੰਮ ਕੀਤਾ ਸੀ। ਅਦਾਕਾਰਾ ਉਰਵਸ਼ੀ ਸ਼ਰਮਾ ਆਖਿਰੀ ਵਾਰ ਸਾਲ 2012 ’ਚ ਚੱਕਰਾਧਾਰ ’ਚ ਨਜਰ ਆਈ ਸੀ।
ਦੱਸ ਦਈਏ ਕਿ ਸਾਲ 2014 ਚ ਉਰਵਸ਼ੀ ਸ਼ਰਮਾ ਨੇ ਐਕਟਰ ਅਤੇ ਬਿਜਨੈਸਮੈਨ ਸਚਿਨ ਜੋਸ਼ੀ ਤੋਂ ਵਿਆਹ ਕਰਵਾ ਲਿਆ ਸੀ। ਵਿਆਹ ਤੋਂ ਬਾਅਦ ਉਰਵਸ਼ੀ ਨੇ ਇੰਡਸਟਰੀ ਛੱਡ ਦਿੱਤੀ ਸੀ। ਕਪਲ ਦੇ ਦੋ ਬੱਚੇ ਵੀ ਹਨ।
ਇਹ ਵੀ ਪੜੋ: HAPPY BIRTHDAY: ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦਾ ਅੱਜ ਜਨਮਦਿਨ