ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਤੋਂ ਭਾਜਪਾ ਸਾਂਸਦ ਅਤੇ ਅਦਾਕਾਰ ਰਵੀ ਕਿਸ਼ਨ ਦੇ ਪਿਤਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ।
ਰਵੀ ਕਿਸ਼ਨ ਦੇ ਪਿਤਾ ਸ਼ਿਆਮ ਨਰਾਇਣ ਸ਼ੁਕਲਾ 92 ਸਾਲਾਂ ਦੇ ਸਨ । ਸ਼ਿਆਮ ਨਰਾਇਣ ਸ਼ੁਕਲਾ ਪਿਛਲੇ ਲੰਬੇਂ ਸਮੇਂ ਤੋਂ ਬਿਮਾਰ ਸਨ ਤੇ ਮੁੰਬਈ 'ਚ ਉਨ੍ਹਾਂ ਦਾ ਇਲਾਜ ਜਾਰੀ ਸੀ। ਸਿਹਤ ਵਿੱਚ ਸੁਧਾਰ ਨਾ ਹੋਣ ਦੇ ਚਲਦੇ ਉਨ੍ਹਾਂ ਨੇ ਵਾਰਾਣਸੀ ਵਿਖੇ ਅੰਤਮ ਸਾਹ ਲੈਂਣ ਦੀ ਇੱਛਾ ਪ੍ਰਗਟਾਈ ਸੀ। ਬੀਤੀ ਰਾਤ ਉਨ੍ਹਾਂ ਨੇ ਵਾਰਾਣਸੀ ਦੇ ਬੀਐਚਯੂ ਹਸਪਤਾਲ 'ਚ ਆਖਰੀ ਸਾਹ ਲਏ।
ਸ਼ਿਆਮ ਨਾਰਾਇਣ ਸ਼ੁਕਲਾ ਦੇ ਦਿਹਾਂਤ ਦੀ ਸੂਚਨਾ ਮਿਲਣ 'ਤੇ ਪੂਰਾ ਪਰਿਵਾਰ ਸੋਗ 'ਚ ਡੁੱਬ ਗਿਆ। ਫਿਲਮੀ ਜਗਤ ਦੇ ਲੋਕਾਂ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ।
15 ਦਿਨ ਪਹਿਲਾਂ ਹੀ ਰਵੀ ਕਿਸ਼ਨ ਦੇ ਪਿਤਾ ਨੂੰ ਵਾਰਾਣਸੀ ਦੇ ਬੀਐਚਯੂ ਹਸਪਤਾਲ ਲਿਆਂਦਾ ਗਿਆ ਸੀ। ਮੰਗਲਵਾਰ ਰਾਤ ਲਗਭਗ 11 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦਰਅਸਲ ਸ਼ਿਆਮ ਨਾਰਾਇਣ ਸ਼ੁਕਲਾ ਭਗਵਾਨ ਸ਼ਿਵ ਦੇ ਭਗਤ ਸਨ। ਇਸ ਲਈ ਉਨ੍ਹਾਂ ਨੇ ਵਾਰਾਣਸੀ 'ਚ ਅੰਤਮ ਸਾਹ ਲੈਣ ਦੀ ਇੱਛਾ ਪ੍ਰਗਟਾਈ ਸੀ। ਉਹ ਮੂਲ ਤੌਰ 'ਤੇ ਜੌਨਪੁਰ ਜ਼ਿਲ੍ਹੇ ਦੇ ਕੇਰਾਕਤ ਪਿੰਡ ਦੇ ਰਹਿਣ ਵਾਲੇ ਸਨ