ਪਹਿਲੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਤਾਰਾ ਨੂੰ ਮਿਲੀ ਦੂਜੀ ਫ਼ਿਲਮ - Sajid
ਸੁਨੀਲ ਸ਼ੈਟੀ ਦੇ ਬੇਟੇ ਆਹਾਨ ਸ਼ੈਟੀ ਫ਼ਿਲਮ 'RX 100' ਦੇ ਰੀਮੇਕ ਤੋਂ ਬਾਲੀਵੁੱਡ ਵਿੱਚ ਡੈਬਯੂ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ 'ਸਟੂਡੇਂਟ ਆਫ਼ ਦਿ ਯੀਅਰ 2' ਤੋਂ ਡੈਬਯੂ ਕਰਨ ਜਾ ਰਹੀ ਤਾਰਾ ਸੁਤਾਰਿਆ ਵੀ ਨਜ਼ਰ ਆਵੇਗੀ।
ਮੁੰਬਈ:ਅਦਾਕਾਰਾ ਤਾਰਾ ਸੁਤਾਰਿਆ ਮਸ਼ਹੂਰ ਤੇਲਗੂ ਫ਼ਿਲਮ 'RX 100' ਦੇ ਬਾਲੀਵੁੱਡ ਰੀਮੇਕ 'ਚ ਮੁੱਖ ਭੂਮਿਕਾ ਨਿਭਾਵੇਗੀ।
ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਵਿੱਚ ਸੁਨੀਲ ਸ਼ੈਟੀ ਦੇ ਬੇਟੇ ਆਹਾਨ ਸ਼ੈਟੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨਗੇ। ਸਾਜਿਦ ਨਾਡਿਆਡਵਾਲਾ ਨੇ ਇਸ ਫ਼ਿਲਮ ਦੇ ਸਾਰੇ ਰਾਇਟਸ ਖ਼ਰੀਦ ਲਏ ਹਨ। ਫ਼ਿਲਮ ਅਜੇ ਪ੍ਰੀ ਪ੍ਰੋਡਕਸ਼ਨ ਦੇ ਸਟੇਜ 'ਤੇ ਹੈ। ਇਸ ਫ਼ਿਲਮ ਦੀ ਸ਼ੂਟਿੰਗ ਜੂਨ 'ਚ ਸ਼ੁਰੂ ਹੋਣ ਦੀ ਆਸ ਲਗਾਈ ਜਾ ਰਹੀ ਹੈ।
ਸਾਜਿਦ ਨੇ ਇੱਕ ਬਿਆਨ 'ਚ ਕਿਹਾ ,"ਸਾਨੂੰ ਮੁੱਖ ਮਹਿਲਾ ਕਿਰਦਾਰ ਨਿਭਾਉਣ ਵਾਲੀ ਮਿਲ ਚੁੱਕੀ ਹੈ, ਤਾਰਾ ਇਕ ਬਹੁਤ ਚੰਗੀ ਅਦਾਕਾਰਾ ਹੈ। ਇਹ ਜੋੜੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ।"
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਮਿਲਨ ਲੁਥਰਿਆ ਕਰਨਗੇ। ਇਸ ਗੱਲ ਦੀ ਪੁਸ਼ਟੀ ਨਾਡਿਆਡਵਾਲਾ ਗ੍ਰੈਂਡਸਨ ਐੰਟਰਟੇਨਮੈਂਟ ਨੇਟਵੀਟ ਰਾਹੀਂ ਕੀਤੀ।