ਨਵੀਂ ਦਿੱਲੀ: ਪ੍ਰਭਾਸ ਅਤੇ ਅਨੁਸ਼ਕਾ ਸ਼ੈੱਟੀ ਸਟਾਰਰ ਫ਼ਿਲਮ ਬਾਹੂਬਲੀ ਭਾਰਤੀ ਸਿਨੇਮਾ 'ਚ ਆਪਣੀ ਵੱਖਰੀ ਪਛਾਣ ਰੱਖਦੀ ਹੈ। ਬਾਹੂਬਲੀ ਦੇ ਪਹਿਲੇ ਭਾਗ ਬਾਹੂਬਲੀ: ਦਿ ਬਿਗਨਿੰਗ ਅਤੇ ਦੂਜੇ ਪਾਰਟ ਬਾਹੂਬਲੀ: ਦਿ ਕਨਕਲੂਜ਼ਨ ਦੋਹਾਂ ਫ਼ਿਲਮਾਂ ਨੂੰ ਗਲੋਬਲ ਲੈਵਲ 'ਤੇ ਬੇਹਦ ਪਸੰਦ ਕੀਤਾ ਗਿਆ। ਸ਼ਨੀਵਾਰ 19 ਅਕਤੂਬਰ ਨੂੰ ਲੰਦਨ ਦੇ ਰਾਇਲ ਅਲਬਰਟ ਹਾਲ 'ਚ ਬਾਹੂਬਲੀ: ਦਿ ਬਿਗਨਿੰਗ ਦੀ ਸ੍ਰਕੀਨਿੰਗ ਰੱਖੀ ਗਈ ਸੀ। ਇਸ ਸ੍ਰਕੀਨਿੰਗ ਤੋਂ ਬਾਅਦ ਦਰਸ਼ਕਾਂ ਦਾ ਰਿਸਪੌਂਸ ਵੇਖਣ ਲਾਇਕ ਸੀ।
ਹੋਰ ਪੜ੍ਹੋ:ਜੇ ਇਸ ਤਰ੍ਹਾਂ ਕਰਦੀ ਰਹੀ ਫ਼ਿਲਮ ਵਾਰ ਕਮਾਈ ਤਾਂ ਟੁੱਟ ਸਕਦਾ ਹੈ ਸੁਲਤਾਨ ਦਾ ਰਿਕਾਰਡ
ਐਸਐਸ ਰਾਜਮੋਲੀ ਦੇ ਨਿਰਦੇਸ਼ਨ 'ਚ ਬਣੀ ਭਾਗ ਬਾਹੂਬਲੀ: ਦਿ ਬਿਗਨਿੰਗ ਪਹਿਲੀ ਨਾਨ ਇੰਗਲਿਸ਼ ਫ਼ਿਲਮ ਹੈ ਜਿਸ ਨੂੰ 148 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਦਿ ਰਾਇਲ ਅਲਬਰਟ ਹਾਲ 'ਚ ਵਿਖਾਇਆ ਗਿਆ ਹੈ। ਦਰਸ਼ਕਾਂ ਨਾਲ ਭਰੇ ਇਸ ਹਾਲ 'ਚ ਜਦੋਂ ਫ਼ਿਲਮ ਖ਼ਤਮ ਹੋਈ ਤਾਂ ਲੋਕਾਂ ਨੇ ਸਟੈਂਡਿੰਗ ਓਵੇਸ਼ਨ ਦੇਕੇ ਫ਼ਿਲਮ ਅਤੇ ਫ਼ਿਲਮ ਦੇ ਕਲਾਕਾਰਾਂ ਪ੍ਰਤੀ ਸਨਮਾਨ ਅਤੇ ਪਿਆਰ ਵਿਖਾਇਆ।