ਮੁੰਬਈ : ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਨੇ ਇਸ ਸਾਲ ਮਾਰਚ ਵਿੱਚ ਆਪਣੇ 54ਵੇਂ ਜਨਮਦਿਨ 'ਤੇ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੱਢਾ' ਦੀ ਘੋਸ਼ਣਾ ਕੀਤੀ ਹੈ। ਹੁਣ ਅੱਠ ਮਹੀਨਿਆਂ ਬਾਅਦ ਬਾਲੀਵੁੱਡ ਦੇ ਮਿਸਟਰ ਪ੍ਰਫੈਕਨਿਸ਼ਟ ਨੇ ਬਹੁ-ਇੰਤਜ਼ਾਰ ਵਾਲੀ ਫ਼ਿਲਮ ਨਾਲ ਆਪਣੇ ਲੁੱਕ ਦਾ ਖੁਲਾਸਾ ਕੀਤਾ।
ਪਹਿਲੀ ਲੁੱਕ ਵਾਲੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਮਿਰ ਨੇ ਲਿਖਿਆ, 'ਸਤਿ ਸ੍ਰੀ ਅਕਾਲ ਜੀ, ਮਾਈ ਸੈਲਫ਼ ਲਾਲ ... ਲਾਲ ਸਿੰਘ ਚੱਢਾ'। ਗੁਲਾਬੀ ਰੰਗ ਦੀ ਚੈਕ ਕਮੀਜ਼ ਅਤੇ ਗੁਲਾਬੀ ਪੱਗ ਬੰਨ੍ਹਦਿਆਂ ਆਮਿਰ 'ਲਾਲ ਸਿੰਘ ਚੱਢਾ' ਵਰਗਾ ਮਾਸੂਮ ਲੱਗ ਰਿਹਾ ਹੈ। ਅਦਾਕਾਰ ਆਯੁਸ਼ਮਾਨ ਇਸ ਲੁੱਕ ਦੀ ਪ੍ਰਸ਼ੰਸਾ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।
'ਬਾਲਾ' ਦੀ ਸਫ਼ਲਤਾ ਦਾ ਜਸ਼ਨ ਮਨਾ ਰਹੇ ਆਯੁਸ਼ਮਾਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ 'ਲਾਲ ਸਿੰਘ ਚੱਢਾ' ਵਿਚ ਆਮਿਰ ਖ਼ਾਨ ਦੀ ਲੁੱਕ ਦੀ ਪ੍ਰਸ਼ੰਸਾ ਕੀਤੀ। ਆਯੁਸ਼ਮਾਨ ਨੇ ਲਿਖਿਆ, 'ਵਾਹ। ਤੁਹਾਡੀਆਂ ਫਿਲਮਾਂ ਇੰਤਜ਼ਾਰ ਦੇ ਯੋਗ ਹਨ ਸਰ, ਤੁਸੀਂ ਹਮੇਸ਼ਾਂ ਪ੍ਰੇਰਣਾ ਦਿੰਦੇ ਹੋ। ਹਾਲ ਹੀ ਵਿੱਚ ਆਯੁਸ਼ਮਾਨ ਨੇ ਦੱਸਿਆ ਸੀ ਕਿ ਉਹ ਆਮਿਰ ਖਾਨ ਦਾ ਇੱਕ ਵੱਡਾ ਪ੍ਰਸ਼ੰਸਕ ਹੈ।