ਮੁੰਬਈ: ਬਾਲੀਵੁੱਡ ਅਤੇ ਵਿਵਾਦਾਂ ਦਾ ਬਹੁਤ ਪੁਰਾਣਾ ਸੰਬੰਧ ਰਿਹਾ ਹੈ। ਅਕਸਰ ਅਦਾਕਾਰ ਅਤੇ ਫ਼ਿਲਮ ਮੇਕਰਸ ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਹੀ ਰਹਿੰਦੇ ਹਨ। ਨਵੰਬਰ ਮਹੀਨਾ ਬਾਲੀਵੁੱਡ ਲਈ ਬਹੁਤ ਹੀ ਰੋਚਕ ਸਾਬਿਤ ਹੋਣ ਵਾਲਾ ਹੈ ਕਿਉਂਕਿ ਇਸ ਮਹੀਨੇ ਇੱਕੋਂ ਕਾਨਸੇਪਟ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ।
ਇੱਕ ਫ਼ਿਲਮ ਹੈ ਉਜੜਾ ਚਮਨ ਅਤੇ ਦੂਜੀ ਹੈ ਬਾਲਾ, ਦੋਵੇਂ ਹੀ ਫ਼ਿਲਮਾਂ ਲਗਪਗ ਨਾਲ ਨਾਲ ਹੀ ਰਿਲੀਜ਼ ਹੋ ਰਹੀਆਂ ਹਨ। ਦੋਵੇਂ ਫ਼ਿਲਮਾਂ ਦੇ ਮੇਕਰਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਿਲਮ ਅਸਲੀ ਹੈ।
ਫ਼ਿਲਮ 'ਬਾਲਾ' ਵਿਵਾਦ 'ਤੇ ਆਯੂਸ਼ਮਾਨ ਖੁਰਾਣਾ ਨੇ ਕੀਤੀ ਟਿੱਪਣੀ
ਨਵੰਬਰ ਮਹੀਨੇ ਬਾਲਾ ਅਤੇ ਉਜੜਾ ਚਮਨ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਦੋਵਾਂ ਫ਼ਿਲਮਾਂ ਦੇ ਕਾਨਸੇਪਟ ਇੱਕ ਦੂਜੇ ਦੇ ਨਾਲ ਮੇਲ ਖਾਂਦੇ ਹਨ। ਇਸ ਫ਼ਿਲਮ ਦੇ ਵਿਵਾਦ ਨੂੰ ਲੈਕੇ ਆਯੂਸ਼ਮਾਨ ਖੁਰਾਣਾ ਨੇ ਟਿੱਪਣੀ ਕੀਤੀ ਹੈ।
ਜਦੋਂ ਦਾ ਬਾਲਾ ਅਤੇ ਉਜੜਾ ਚਮਨ ਦਾ ਟ੍ਰੇਲਰ ਸਾਹਮਣੇ ਆਇਆ ਹੈ ਉਸ ਵੇਲੇ ਤੋਂ ਇਹ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਹੀ ਫ਼ਿਲਮਾਂ ਘੱਟ ਉਮਰ 'ਚ ਗੰਜੇਪਨ ਨੂੰ ਲੈਕੇ ਬਣਾਈ ਗਈ ਹੈ। ਉਜੜਾ ਚਮਨ ਇੱਕ ਦੱਖਣੀ ਭਾਰਤੀ ਫ਼ਿਲਮ ਦਾ ਆਫ਼ੀਸ਼ਲ ਰੀਮੇਕ ਹੈ। ਇਸ ਵਿਵਾਦ ਨੂੰ ਲੈਕੇ ਫ਼ਿਲਮ ਬਾਲਾ ਦੇ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਇੱਕ ਨਿਜ਼ੀ ਇੰਟਰਵਿਊ 'ਚ ਬਿਆਨ ਦਿੱਤਾ ਹੈ।
ਆਯੂਸ਼ਮਾਨ ਨੇ ਕਿਹਾ ਕਿ ਅਸੀਂ ਆਪਣੀ ਫ਼ਿਲਮ ਦਾ ਐਲਾਨ ਪਹਿਲਾਂ ਕੀਤਾ ਸੀ ਅਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਵੀ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ। ਦੋਵਾਂ ਫ਼ਿਲਮਾਂ 'ਚ ਸਿਰਫ਼ ਇੱਕ ਲਾਈਨ ਸਮਾਨ ਹੈ, ਉਸ ਤੋਂ ਇਲਾਵਾ ਦੋਵੇਂ ਫ਼ਿਲਮਾਂ ਬਿਲਕੁਲ ਵੱਖ ਹਨ। ਮੈਂ ਖ਼ੁਦ ਉਜੜਾ ਚਮਨ ਦਾ ਆਫ਼ੀਸ਼ਲ ਰੀਮੇਕ ਵੇਖਿਆ ਹੈ। ਸਾਡੀ ਫ਼ਿਲਮ ਅਤੇ ਉਜੜਾ ਚਮਨ 'ਚ ਬਹੁਤ ਅੰਤਰ ਹੈ।