ਮੁੰਬਈ: ਬਿੱਗ ਬੌਸ 13 ਦੀ ਖੇਡ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਸ਼ੋਅ ਵਿੱਚ 6 ਨਵੇਂ ਵਾਈਲਡ ਕਾਰਡ ਕੰਟੈਂਸਟੈਂਟ ਦਾਖ਼ਲ ਹੋਏ ਹਨ। ਵਾਈਲਡ ਕਾਰਡ ਕੰਟੈਂਸਟੈਂਟ ਦੇ ਪ੍ਰਵੇਸ਼ ਤੋਂ ਬਾਅਦ, ਘਰ ਦਾ ਮਾਹੌਲ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। ਸ਼ੋਅ ਵਿੱਚ ਹਿੱਸਾ ਲੈਣ ਵਾਲੇ ਵਿਚਕਾਰ ਨਵਾਂ ਸੰਪਰਕ ਬਣਾਇਆ ਜਾ ਰਿਹਾ ਹੈ। ਉਸੇ ਸਮੇਂ, ਵੀਕੈਂਡ ਦੇ ਵਾਰ ਦੇ ਐਪੀਸੋਡ ਵਿੱਚ, ਬਿੱਗ ਬੌਸ 13 ਦੇ ਪਹਿਲੇ ਕਪਤਾਨ ਨੂੰ ਚੁੱਣਿਆ ਗਿਆ ਸੀ।
ਆਰਤੀ ਕਰੇਗੀ ਬਿੱਗ ਬੌਸ ਦੇ ਘਰ 'ਤੇ ਰਾਜ
ਬਿੱਗ ਬੌਸ 13 ਦੀ ਗੇਮ ਵਿੱਚ ਆਇਆ ਨਵਾਂ ਮੋੜ। ਸ਼ੋਅ ਵਿੱਚ 6 ਨਵੇਂ ਵਾਈਲਡ ਕਾਰਡ ਕੰਟੈਂਸਟੈਂਟ ਦਾਖਲ ਹੋਣ ਤੋਂ ਬਾਅਦ ਆਰਤੀ ਬਣੀ ਪਹਿਲੀ ਕਪਤਾਨ।
ਹੋਰ ਪੜ੍ਹੋ: ਕੁਲਬੀਰ ਝਿੰਜਰ ਨਾਲ ਯਾਰੀਆਂ ਦੀਆਂ ਬਾਤਾਂ ਪਾਉਂਦੇ ਨਜ਼ਰ ਆਏ ਤਰਸੇਮ ਜੱਸੜ
ਘਰ ਵਿੱਚ ਸਾਰੇ ਵਾਈਲਡ ਕਾਰਡ ਕੰਟੈਂਸਟੈਂਟਾਂ ਦੇ ਦਾਖ਼ਲ ਹੋਣ ਤੋਂ ਬਾਅਦ, ਬਿੱਗ ਬੌਸ ਇੱਕ ਅਜਿਹਾ ਕੰਟੈਂਸਟੈਂਟ ਨੂੰ ਚੁਣਨ ਲਈ ਕਿਹਾ ਕਿ ਜਿਸ ਨੂੰ ਉਹ ਇਸ ਸ਼ੋਅ ਦੇ ਇਸ ਪੜਾਅ 'ਤੇ ਵੇਖ ਕੇ ਖੁਸ਼ ਨਹੀਂ ਹਨ। ਇਸ ਵਿੱਚ ਜ਼ਿਆਦਾਤਰ ਕੰਟੈਂਸਟੈਂਟਾਂ ਨੇ ਆਰਤੀ ਦਾ ਨਾਂਅ ਲਿਆ, ਪਰ ਇਸ ਵਿੱਚ ਇੱਕ ਦਿਲਚਸਪ ਗੱਲ ਇਹ ਹੋਈ ਕਿ, ਬਿੱਗ ਬੌਸ ਨੇ ਉਨ੍ਹਾਂ ਕੰਟੈਂਸਟੈਂਟਾਂ ਨੂੰ ਘਰ ਦਾ ਨਵਾਂ ਕਪਤਾਨ ਚੁਣਿਆ ਜਿਸ ਨੂੰ ਸਭ ਤੋਂ ਵੱਧ ਵੋਟਾਂ ਪਈ ਹਨ ਤੇ ਇਸ ਦੇ ਨਾਲ ਹੀ ਆਰਤੀ ਘਰ ਦੀ ਪਹਿਲੀ ਕਪਤਾਨ ਬਣ ਜਾਂਦੀ ਹੈ ਤੇ ਨਾਲ ਹੀ ਆਰਤੀ ਅਗਲੀ ਨਾਮੀਨੇਸ਼ਨ ਦੀ ਪ੍ਰਕਿਰਿਆ ਤੋਂ ਵੀ ਸੁਰੱਖਿਅਤ ਵੀ ਹੋ ਜਾਂਦੀ ਹੈ।