ਪੰਜਾਬ

punjab

ETV Bharat / sitara

ਪਿਤਾ ਹਰਿਵੰਸ਼ ਰਾਏ ਬੱਚਨ ਦੀ ਬਰਸੀ ਮੌਕੇ ਭਾਵੁਕ ਹੋਏ ਅਮਿਤਾਭ ਬੱਚਨ - ਭਾਵੁਕ ਹੋਏ ਅਮਿਤਾਭ ਬੱਚਨ

ਹਿੰਦੀ ਸਾਹਿਤ ਵਿੱਚ ਆਪਣੀ ਰਚਨਾਵਾਂ ਨਾਲ ਨਵੀਂ ਰੂਹ ਫੂਕਣ ਵਾਲੇ ਮਸ਼ਹੂਰ ਕਵਿ ਤੇ ਪਦਮ ਭੂਸ਼ਣ ਨਾਲ ਸਨਮਾਨਿਤ ਕਵਿ ਹਰਿਵੰਸ਼ ਰਾਏ ਬੱਚਨ ਦੀ ਬਰਸੀ ਮੌਕੇ ਉਨ੍ਹਾਂ ਦੇ ਪੁੱਤਰ ਅਮਿਤਾਭ ਬੱਚਨ ਨੇ ਉਨ੍ਹਾਂ ਦੀ ਯਾਦ ਵਿੱਚ ਤਸਵੀਰਾਂ ਅਤੇ ਕੁਝ ਸਤਰਾਂ ਸਾਂਝੀਆਂ ਕੀਤੀਆਂ ਹਨ।

amitabh bachchan Shares emotional post on harivansh rai bachchan death anniversary
ਫ਼ੋਟੋ

By

Published : Jan 19, 2020, 6:02 PM IST

ਨਵੀਂ ਦਿੱਲੀ: ਮੁੱਠੀ ਮੇ ਕੁਝ ਸਪਨੇ ਲੇ ਕਰ, ਭਰ ਕਰ ਜੇਬੋ ਮੇ ਆਸ਼ਾਏਂ, ਦਿੱਲ ਮੇ ਹੈ ਅਰਮਾਨ ਯਹੀ ਕੁਝ ਕਰ ਜਾਏ, ਕੁਝ ਕਰ ਜਾਏ, ਇਹ ਸੱਤਰਾਂ ਸਨ ਬਾਲੀਵੁਡ ਦੇ ਸ਼ਹਨਸ਼ਾਹ ਅਮਿਤਾਭ ਬੱਚਨ ਦੇ ਪਿਤਾ ਅਤੇ ਕਵਿ ਹਰਿਵੰਸ਼ ਰਾਏ ਬੱਚਨ ਦੀਆਂ। ਜਿਨ੍ਹਾਂ ਦੀ ਬਰਸੀ ਮੌਕੇ ਲੋਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਉੱਥੇ ਹੀ ਅਮਿਤਾਬ ਬੱਚਨ ਨੇ ਵੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਇੱਕ ਫੋਟੋ ਸਾਂਝੀ ਕੀਤੀ ਹੈ ਅਤੇ ਇੱਕ ਕਵਿਤਾ ਵੀ ਲਿਖੀ ਹੈ।

ਅਮਿਤਾਭ ਬੱਚਨ ਨੇ ਕੈਪਸ਼ਨ ਵਿੱਚ ਲਿੱਖਿਆ ਕਿ ਹਜੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਸਵਰਗਵਾਸ ਹੋਇਆ ਸੀ, ਬਾਬੂ ਜੀ, ਮੈਂ ਉਨ੍ਹਾਂ ਦਾ ਹੱਥ ਫੜਿਆ ਹੋਇਆ ਸੀ, ਨਿਰਮਲ, ਕੋਮਲ, ਮੁਲਾਅਮ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਆਪਣੀ ਆਉਣ ਵਾਲੀ ਫਿਲਮ 'ਚੇਹਰੇ' ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਵਿੱਚ ਲਿੱਖਿਆ ਕਿ ਕੰਮ ਚੱਲ ਰਿਹਾ ਹੈ ਅਤੇ ਬਾਬੂ ਜੀ ਵੀ ਇਹ ਹੀ ਚਾਹੁੰਦੇ ਸਨ।

ਕਵਿ ਹਰਿਵੰਸ਼ ਰਾਏ ਬੱਚਨ ਦੀ ਮੌਤ 18 ਜਨਵਰੀ 2003 ਵਿੱਚ ਹੋਈ ਸੀ। ਬੱਚਨ ਦਾ ਜਨਮ ਇਲਾਹਾਬਾਦ ਦੇ ਗੁਆਂਢੀ ਜ਼ਿਲ੍ਹੇ ਪ੍ਰਤਾਪਗੜ੍ਹ ਦੇ ਇੱਕ ਛੋਟੇ ਜਿਹੇ ਪਿੰਡ ਬਾਬੂਪੱਟੀ ਵਿੱਚ ਹੋਇਆ ਸੀ। ਹਰਿਵੰਸ਼ ਰਾਏ ਬੱਚਨ ਦੀ ਖ਼ਾਸੀਅਤ ਇਹ ਸੀ ਕਿ ਉਹ ਬੇਹੱਦ ਗੰਭੀਰ ਤੇ ਸੰਜੀਦਾ ਮੁੱਦਿਆਂ ਨੂੰ ਵੀ ਬਹੁਤ ਹੀ ਸੌਖੇ ਢੰਗ ਵਿੱਚ ਆਪਣੀ ਕਵਿਤਾ ਵਿੱਚ ਪਿਰੋ ਦਿੰਦੇ ਸਨ।

ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ 1935 ਵਿੱਚ ਲਿਖੀ ਆਪਣੀ ਰਚਨਾ ਮਧੂਸ਼ਾਲਾ ਕਾਰਨ ਪ੍ਰਾਪਤ ਹੋਈ ਸੀ। ਇਸ ਤੋਂ ਬਾਅਦ 1936 ਵਿੱਚ ਮਧੂਬਾਲਾ ਤੇ 1937 ਵਿੱਚ ਮਧੂਕਲਸ਼ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਰਚਨਾਵਾਂ ਨਾਲ ਹੀ ਹਿੰਦੀ ਸਾਹਿਤ ਵਿੱਚ ਨਵੀਂ ਰੂਹ ਫੂਕੀ ਗਈ। ਬੱਚਨ ਸਾਹਿਬ ਨੂੰ ਭਾਰਤ ਸਰਕਾਰ ਨੇ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਆਪਣੇ ਯੋਗਦਾਨ ਸਦਕਾ 'ਪਦਮ ਭੂਸ਼ਣ' ਨਾਲ ਸਨਮਾਨਿਤ ਵੀ ਕੀਤਾ ਸੀ।

ABOUT THE AUTHOR

...view details