ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਸਰਗਰਮ ਸਟਾਰ ਹਨ। ਉਹ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਆਪਣੀ ਰੀਲ ਅਤੇ ਰੀਅਲ ਲਾਈਫ ਨਾਲ ਜੁੜੀਆਂ ਚੀਜ਼ਾਂ ਪੋਸਟ ਕਰਦੇ ਰਹਿੰਦੇ ਹਨ ਅਤੇ ਉਮਰ ਦੇ ਇਸ ਪੜਾਅ 'ਤੇ ਇੰਨੇ ਵਿਅਸਤ ਰੁਟੀਨ ਦੇ ਬਾਵਜੂਦ, ਬਲੌਗ ਅਤੇ ਖੁੱਲੇ ਪੱਤਰ ਲਿਖਣ ਲਈ ਸਮਾਂ ਕੱਢ ਹੀ ਲੈਦੇਂ ਹਨ। ਬਿੱਗ ਬੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਮੇਸ਼ਾ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।
ਹੋਰ ਪੜ੍ਹੋ: ਦਿ ਬਾਡੀ ਦਾ ਟ੍ਰੇਲਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਰਿਸ਼ੀ ਕਪੂਰ ਦਾ ਵਿਖਿਆ ਦਮਦਾਰ ਕਿਰਦਾਰ
ਹਾਲ ਹੀ ਵਿੱਚ, ਉਨ੍ਹਾਂ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਬੱਚਿਆਂ (ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ) ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਬਲੈਕ ਐਂਡ ਵ੍ਹਾਈਟ ਤਸਵੀਰਾਂ ਸ਼ਵੇਤਾ ਅਤੇ ਅਭਿਸ਼ੇਕ ਦੇ ਬਚਪਨ ਦੀਆਂ ਹਨ। ਦੋਵੇਂ ਨਾਈਟ ਡਰੈੱਸ 'ਚ ਨਜ਼ਰ ਆ ਰਹੇ ਹਨ। ਅਭਿਸ਼ੇਕ ਨੇ ਸ਼ਵੇਤਾ ਦਾ ਹੱਥ ਫੜ੍ਹਿਆ ਹੋਇਆ ਹੈ।
ਹੋਰ ਪੜ੍ਹੋ: 3 ਅੰਡਿਆਂ ਦਾ ਬਿੱਲ 1672 ਰੁਪਏ ??
ਤਸਵੀਰ ਦੇ ਕੈਪਸ਼ਨ ਵਿੱਚ, ਅਮਿਤਾਭ ਨੇ ਲਿਖਿਆ, "ਇੱਕ ਬੱਚੇ ਦਾ ਭੋਲਾਪਣ ਸਾਨੂੰ ਉਹ ਬਣਨ ਦਾ ਕਾਰਨ ਅਤੇ ਮੌਕਾ ਦਿੰਦੀ ਹੈ ਜੋ ਉਹ ਖ਼ੁਦ ਹੈ। ਅਮਿਤਾਭ ਦੇ ਇਸ ਟਵੀਟ ਨੂੰ ਕਾਫ਼ੀ ਪਸੰਦ ਅਤੇ ਸਾਂਝਾ ਕੀਤਾ ਜਾ ਰਿਹਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੀ ਕੋਲ ਫਿਲਹਾਲ ਕਈ ਫ਼ਿਲਮਾਂ ਵਿੱਚ ਕੰਮ ਕਰ ਰਹੇ ਹਨ।