ਚੰਡੀਗੜ੍ਹ: ਪੰਜਾਬੀਆਂ ਨੇ ਤਾਂ ਬਾਲੀਵੁੱਡ ਵਿੱਚ ਕਮਾਲ ਕੀਤੀ ਹੀ ਹੋਈ ਹੈ ਪਰ ਇਸ ਤੋਂ ਇਲਾਵਾ ਪੰਜਾਬੀ ਗੀਤਾਂ ਨੇ ਵੀ ਬਾਲੀਵੁੱਡ ਵਿੱਚ ਧੂਮਾਂ ਪਾਈਆਂ ਹੋਇਆਂ ਹਨ। ਇਸ ਗੱਲ ਦਾ ਸੁਬੂਤ ਹੈ ਫ਼ਿਲਮ ਸਟ੍ਰੀਟ ਡਾਂਸਰ 3D ਦੇ ਰਿਲੀਜ਼ ਹੋਏ 3 ਗੀਤ, ਇਨ੍ਹਾਂ 3 ਗੀਤਾਂ ਵਿੱਚੋਂ ਦੋ ਗੀਤ ਪੰਜਾਬੀ ਹਨ।
ਫ਼ਿਲਮ ਸਟ੍ਰੀਟ ਡਾਂਸਰ 3D 'ਚ ਪੰਜਾਬ ਗੀਤਾਂ ਦਾ ਕਮਾਲ - latest entertainment news
24 ਜਨਵਰੀ 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਸਟ੍ਰੀਟ ਡਾਂਸਰ 3D ਦੇ ਹੁਣ ਤੱਕ 3 ਗੀਤ ਰਿਲੀਜ਼ ਹੋਏ ਹਨ। ਇਨ੍ਹਾਂ 3 ਗੀਤਾਂ ਵਿੱਚੋਂ ਦੋ ਗੀਤ ਪੰਜਾਬੀ ਹਨ। ਇਸ ਸੂਚੀ 'ਚ ਗੈਰੀ ਸੰਧੂ ਅਤੇ ਜੈਸਮੀਨ ਦਾ 'ਇਲੀਗਲ ਵੈਪਨ 2.0' ਅਤੇ ਦੂਜਾ ਹੈ ਗੁਰੂ ਰੰਧਾਵਾ ਦਾ "ਲੱਗਦੀ ਲਾਹੌਰ ਦੀ" ਗੀਤ ਦਾ ਨਾਂਅ ਸ਼ਾਮਿਲ ਹੈ।
ਪਹਿਲਾ ਗੈਰੀ ਸੰਧੂ ਅਤੇ ਜੈਸਮੀਨ ਦਾ 'ਇਲੀਗਲ ਵੈਪਨ 2.0' ਅਤੇ ਦੂਜਾ ਹੈ ਗੁਰੂ ਰੰਧਾਵਾ ਦਾ "ਲੱਗਦੀ ਲਾਹੌਰ ਦੀ" ਹੈ। ਇਨ੍ਹਾਂ ਗੀਤਾਂ ਵਿੱਚ ਥੋੜਾ ਜਿਹਾ ਬਦਲਾਅ ਕਰਕੇ ਪੇਸ਼ ਕੀਤਾ ਗਿਆ ਹੈ। ਓਰੀਜਨਲ ਗੀਤ ਤਾਂ ਇਹ ਦੋਵੇਂ ਸੁਪਰਹਿੱਟ ਸਾਬਿਤ ਹੋਏ ਸਨ। ਇਨ੍ਹਾਂ ਗੀਤਾਂ ਦੇ ਰੀਮੇਕਸ ਨੂੰ ਵੀ ਦਰਸ਼ਕ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਇਲੀਗਲ ਵੈਪਨ 2.0 ਗੀਤ ਦਾ ਮਿਊਜ਼ਿਕ ਇੰਟੈਂਸ ਅਤੇ ਤਨਿਸ਼ਕ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਗੈਰੀ ਸੰਧੂ ਅਤੇ ਪ੍ਰਿਆ ਨੇ ਸੈੱਟ ਕੀਤੇ ਹਨ। ਉੱਥੇ ਹੀ ਦੂਜੇ ਪਾਸੇ 'ਲੱਗਦੀ ਲਾਹੌਰ ਦੀ' 'ਚ ਕੰਮ ਗੁਰੂ ਰੰਧਾਵਾ, ਤੁਲਸੀ ਕੁਮਾਰ ਅਤੇ ਸਚਿਨ-ਜਿਗਰ ਨੇ ਕੀਤਾ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਜਦੋਂ ਵੀ ਕਿਸੇ ਸੁਪਰਹਿੱਟ ਗੀਤ ਨੂੰ ਰੀਮੇਕ ਕੀਤਾ ਜਾਂਦਾ ਹੈ ਤਾਂ ਇੱਕ ਰਿਸਕ ਵੀ ਹੁੰਦਾ ਹੈ। ਬਾਲੀਵੁੱਡ 'ਚ ਕਈ ਪੰਜਾਬੀ ਗੀਤ ਅਜਿਹੇ ਵੀ ਰੀਮੇਕ ਹੋ ਹਨ ਜਿਨ੍ਹਾਂ ਨੂੰ ਦਰਸ਼ਕਾਂ ਨੇ ਖ਼ਾਸ ਪਸੰਦ ਨਹੀਂ ਕੀਤਾ। ਇਸ ਦੀ ਉਦਹਾਰਣ ਲੌਂਗ ਲਾਚੀ ਦਾ ਹਿੰਦੀ ਰੀਮੇਕ, ਇਸ ਗੀਤ ਨੂੰ ਪੰਜਾਬੀ ਤੋਂ ਹਿੰਦੀ 'ਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਕਾਰਨ ਕਰਕੇ ਦਰਸ਼ਕਾਂ ਨੇ ਇਸ ਗੀਤ ਨੂੰ ਉਨ੍ਹਾਂ ਪਸੰਦ ਨਹੀਂ ਕੀਤਾ ਜਿਨ੍ਹਾਂ ਅਸਲ ਲੌਂਗ ਲਾਚੀ ਗੀਤ ਨੂੰ ਕੀਤਾ ਸੀ। ਜ਼ਿਕਰਯੋਗ ਹੈ ਕਿ ਫ਼ਿਲਮ ਸਟ੍ਰੀਟ ਡਾਂਸਰ 3D 24 ਜਨਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਸ਼ਰਧਾ ਕਪੂਰ ਅਤੇ ਵਰੁਣ ਧਵਨ ਨਜ਼ਰ ਆਉਣਗੇ।