ਆਲਿਆ ਨੇ ਪਹਿਲੀ ਵਾਰ ਕੀਤਾ ਗੇਇਟੀ ਸਿਨੇਮਾ ਦਾ ਦੌਰਾ ਵਰੁਣ ਦੇ ਨਾਲ
19 ਅਪ੍ਰੈਲ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਕਲੰਕ' ਦਾ ਗੀਤ 'ਫ਼ਰਸਟ ਕਲਾਸ' ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਮੁੰਬਈ: ਫ਼ਿਲਮ 'ਕਲੰਕ' 'ਚ ਮੁੱਖ ਭੂਮਿਕਾ ਨਿਭਾ ਰਹੀ ਅਦਾਕਾਰਾ ਆਲਿਆ ਭੱਟ ਨੇ ਜੀਵਨ 'ਚ ਪਹਿਲੀ ਵਾਰ ਮੁੰਬਈ ਦੇ ਪ੍ਰਸਿੱਧ ਗੇਇਟੀ ਸਿਨੇਮਾ ਦਾ ਦੌਰਾ ਕੀਤਾ ਹੈ।ਆਲਿਆ ਇਸ ਸਿਨੇਮਾ 'ਚ ਅਦਾਕਾਰ ਵਰੁਣ ਧਵਨ ਦੇ ਨਾਲ ਆਪਣੀ ਫ਼ਿਲਮ ਦਾ ਗੀਤ 'ਫ਼ਰਸਟ ਕਲਾਸ' ਲਾਂਚ ਕਰਨ ਦੇ ਲਈ ਪੁੱਜੀ ਸੀ।ਦਰਸ਼ਕਾਂ ਵਲੋਂ ਦੋਵੇਂ ਹੀ ਕਲਾਕਾਰਾਂ ਦਾ ਸਵਾਗਤ ਕੀਤਾ ਗਿਆ।
ਵਰੁਣ ਨੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਲਿਆ ਇੱਥੇ ਪਹਿਲੀ ਵਾਰ ਆਈ ਹੈ। ਮੈਂ ਇਸ ਥਾਂ 'ਤੇ ਬਚਪਨ 'ਚ ਸਲਮਾਨ ਅਤੇ ਸੰਜੇ ਦੱਤ ਦੀਆਂ ਫ਼ਿਲਮਾਂ ਦੇਖਣ ਆਇਆ ਕਰਦਾ ਸੀ।
ਦੱਸਣਯੋਗ ਹੈ ਕਿ 'ਫ਼ਰਸਟ ਕਲਾਸ'ਗੀਤ ਨੂੰ ਅਵਾਜ਼ ਅਰੀਜੀਤ ਸਿੰਘ ਅਤੇ ਨੀਤੀ ਮੋਹਨ ਨੇ ਦਿੱਤੀ ਹੈ।ਅਮਿਤਾਭ ਭੱਟਾਚਾਰਯ ਦੇ ਬੋਲਾਂ ਤੇ ਪ੍ਰੀਤਮ ਨੇ ਬਾਕਮਾਲ ਮਿਊਜ਼ੀਕ ਕੰਮਪੌਜ਼ ਕੀਤਾ ਹੈ।ਇਸ ਗੀਤ ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਹੁਣ ਤੱਕ ਇਸ ਗੀਤ ਨੂੰ ਤਕਰੀਬਣ 23 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।