ਪੰਜਾਬ

punjab

ETV Bharat / sitara

ਆਲੀਆ ਭੱਟ ਨੇ ਆਪਣੇ ਬ੍ਰੇਕਅਪ ਉੱਤੇ ਤੋੜੀ ਚੁੱਪੀ

ਰਣਬੀਰ ਕਪੂਰ ਤੇ ਆਲੀਆ ਭੱਟ ਦੇ ਡੇਟਿੰਗ ਤੋਂ ਬਾਅਦ ਦੋਵਾਂ ਦੇ ਬ੍ਰੇਕਅਪ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਕਾਰਨ ਦੋਵਾਂ ਦੇ ਫੈਨਜ਼ ਕਾਫ਼ੀ ਪ੍ਰੇਸ਼ਾਨ ਹਨ। ਹੁਣ ਆਲੀਆ ਨੇ ਰਣਬੀਰ ਨਾਲ ਆਪਣੇ ਬ੍ਰੇਕਅੱਪ ਦੀਆਂ ਖ਼ਬਰਾਂ ‘ਤੇ ਚੁੱਪੀ ਤੋੜ ਦਿੱਤੀ ਹੈ।

alia bhatt reaction on her breakup
ਫ਼ੋਟੋ

By

Published : Mar 21, 2020, 11:26 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਪਿਛਲੇ ਲੰਮੇਂ ਸਮੇਂ ਤੋਂ ਅਦਾਕਾਰ ਰਣਬੀਰ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਡੇਟਿੰਗ ਤੋਂ ਬਾਅਦ ਦੋਵਾਂ ਦੇ ਬ੍ਰੈਕਅਪ ਦੀਆਂ ਖ਼ਬਰਾਂ ਆਈਆਂ ਸਨ, ਜਿਸ ਕਾਰਨ ਦੋਵਾਂ ਦੇ ਫੈਨਜ਼ ਕਾਫ਼ੀ ਪ੍ਰੇਸ਼ਾਨ ਹਨ। ਹੁਣ ਆਲੀਆ ਨੇ ਰਣਬੀਰ ਨਾਲ ਆਪਣੇ ਬ੍ਰੇਕਅੱਪ ਦੀਆਂ ਖ਼ਬਰਾਂ ‘ਤੇ ਚੁੱਪੀ ਤੋੜ ਦਿੱਤੀ ਹੈ।

ਫ਼ੋਟੋ

ਆਲੀਆ ਭੱਟ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਜਾਣਕਾਰੀ ਦਿੱਤੀ। ਉਸ ਨੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬਾਲਕੋਨੀ ਉੱਤੇ ਖੜ੍ਹੀ ਹੈ ਤੇ ਸੂਰਜ ਡੁੱਬਦੀ ਵੇਖ ਰਹੀ ਹੈ। ਪਰ ਉਸ ਦੇ ਕੈਪਸ਼ਨ ਨੇ ਲੋਕਾਂ ਦਾ ਧਿਆਨ ਜ਼ਿਆਦਾ ਖਿੱਚਿਆ।

ਆਲੀਆ ਨੇ ਆਪਣੇ ਕੈਪਸ਼ਨ ‘ਚ ਲਿਖਿਆ, “ਘਰ ਰਹੋ ਅਤੇ..ਸਨਸੈੱਟ ਦੇਖੋ’ ਉਸਨੇ ਇਸ ਫੋਟੋ ਦਾ ਕਰਿਡਟ ਰਣਬੀਰ ਕਪੂਰ ਨੂੰ ਦਿੱਤਾ, ਅਤੇ ਆਲੀਆ ਨੇ ਰਣਬੀਰ ਨੂੰ ‘ਆਲ ਟਾਈਮ ਫੇਵਰੇਟ’ ਕਿਹਾ।” ਆਲੀਆ ਦੀ ਤਸਵੀਰ ਤੋਂ ਸਾਫ਼ ਹੈ ਕਿ ਉਸ ਦੀ ਇਹ ਤਸਵੀਰ ਰਣਬੀਰ ਕਪੂਰ ਨੇ ਕਲਿੱਕ ਕੀਤੀ ਹੈ। ਆਲੀਆ ਦੀ ਇਸ ਪ੍ਰਤੀਕ੍ਰਿਆ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।

ਆਲੀਆ ਦੀ ਭੈਣ ਸ਼ਾਹੀਨ ਭੱਟ ਨੇ ਵੀ ਟਿੱਪਣੀ ਕੀਤੀ, “ਇਸ ਲਈ ਉਹ ਸਿਰਫ਼ ਸਾਡੇ ਸਾਰਿਆਂ ਦੀਆਂ ਮਾੜੀਆਂ ਤਸਵੀਰਾਂ ਲੈਂਦਾ ਹੈ।” ਦੱਸ ਦੇਈਏ ਕਿ ਦੋਵਾਂ ਦੇ ਪਰਿਵਾਰ ਜਲਦੀ ਹੀ ਉਨ੍ਹਾਂ ਦੇ ਵਿਆਹ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ, ਰਣਬੀਰ ਕਪੂਰ ਜਾਂ ਆਲੀਆ ਭੱਟ ਨੇ ਹਾਲੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ABOUT THE AUTHOR

...view details