ਆਲੀਆ ਅਤੇ ਰਣਬੀਰ ਰਵਾਨਾ ਹੋਏ ਵਾਰਾਨਸੀ - varanasi
ਬਾਲੀਵੁੱਡ ਕਲਾਕਾਰ ਆਲੀਆ ਅਤੇ ਰਣਬੀਰ ਨੂੰ ਏਅਰਪੋਟ 'ਤੇ ਸਪੋਟ ਕੀਤਾ ਗਿਆ। ਇਸ ਮੌਕੇ ਆਲਿਆ ਨੇ ਪੀਐਮ ਮੋਦੀ ਨੂੰ ਮੁਬਾਰਕਾਂ ਦਿੱਤੀਆਂ।
ਮੁੰਬਈ : ਬਾਲੀਵੁੱਡ ਦੇ ਦੋ ਸੁਪਰਸਟਾਰ ਆਲਿਆ ਭੱਟ ਅਤੇ ਰਣਬੀਰ ਕਪੂਰ ਨੂੰ ਏਅਰਪੋਟ 'ਤੇ ਸਪੋਟ ਕੀਤਾ ਗਿਆ। ਇਸ ਮੌਕੇ ਆਲਿਆ ਭੱਟ ਨੇ ਮੀਡੀਆ ਦੇ ਨਾਲ ਗੱਲਬਾਤ ਵੇਲੇ ਆਲਿਆ ਭੱਟ ਨੇ ਪੀਐਮ ਮੋਦੀ ਨੂੰ ਮੁੜ ਤੋਂ ਪ੍ਰਧਾਨਮੰਤਰੀ ਬਣਨ ਦੀ ਵਧਾਈ ਦਿੱਤੀ।
ਆਲਿਆ ਨੇ ਕਿਹਾ, "ਆਲ ਦੀ ਬੈਸਟ ਤਾਂ ਨਹੀਂ ਕਹਾਂਗੀ ਪੀਐਮ ਮੋਦੀ ਹੋਰਾਂ ਨੂੰ , ਮੁਬਾਰਕਾਂ ਹੀ ਦੇਵਾਂਗੀ।"
ਦੱਸਣਯੋਗ ਹੈ ਕਿ ਏਅਰਪੋਟ 'ਤੇ ਰਣਬੀਰ ਕਪੂਰ ਨੂੰ ਵੀ ਸਪੋਟ ਕੀਤਾ ਗਿਆ। ਪਰ ਉਨ੍ਹਾਂ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਆਲੀਆ ਅਤੇ ਰਣਬੀਰ ਦੋਵੇਂ 'ਬ੍ਰਹਮਾਸਤਰ' ਦੀ ਸ਼ੂਟਿੰਗ ਲਈ ਵਾਰਾਨਸੀ ਰਵਾਨਾ ਹੋ ਚੁੱਕੇ ਹਨ।