ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਲੰਡਨ (London) 'ਚ ਆਪਣੀ ਆਉਣ ਵਾਲੀ ਫਿਲਮ 'ਸਿੰਡਰੇਲਾ' (Cinderella) ਦੀ ਸ਼ੂਟਿੰਗ ਕਰ ਰਹੇ ਸਨ ਪਰ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਅਰੁਣਾ ਭਾਟੀਆ ਦੀ ਸਿਹਤ ਵਿਗੜ ਦੀ ਖ਼ਬਰ ਮਿਲੀ ਹੈ। ਇਹ ਖ਼ਬਰ ਸੁਣਦਿਆਂ ਹੀ ਅਕਸ਼ੈ ਕੁਮਾਰ ਨੇ ਸ਼ੂਟਿੰਗ ਨੂੰ ਅੱਧ ਵਿਚਾਲੇ ਛੱਡ ਦਿੱਤਾ ਅਤੇ ਮੁੰਬਈ ਲਈ ਰਵਾਨਾ ਹੋ ਗਏ।
ਜਾਣਕਾਰੀ ਮੁਤਾਬਕ ਅਕਸ਼ੈ ਦੀ ਮਾਂ ਅਰੁਣਾ ਭਾਟੀਆ ਮੁੰਬਈ ਦੇ ਇੱਕ ਹਸਪਤਾਲ 'ਚ ICU 'ਚ ਦਾਖ਼ਲ ਹੈ। ਅਕਸ਼ੈ ਕੁਮਾਰ ਵੀ ਸੋਮਵਾਰ ਦੀ ਸਵੇਰ ਹੀ ਮੁੰਬਈ ਪਹੁੰਚ ਗਏ। ਅਕਸ਼ੈ ਕੁਮਾਰ ਦੀ ਮਾਂ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ (Hiranandani Hospital) ਦੇ ICU ਵਾਰਡ 'ਚ ਦਾਖ਼ਲ ਹੈ। ਆਪਣੀ ਮਾਂ ਦੀ ਹਾਲਤ ਬਾਰੇ ਸੁਣ ਕੇ ਅਕਸ਼ੈ ਕੁਮਾਰ ਤੋਂ ਰਿਹਾ ਨਹੀਂ ਗਿਆ ਅਤੇ ਜਲਦੀ ਹੀ ਉਹ ਮੁੰਬਈ ਪਹੁੰਚ ਗਏ।
ਅਕਸ਼ੈ ਕੁਮਾਰ ਪਿਛਲੇ ਕੁਝ ਦਿਨ੍ਹਾਂ ਤੋਂ ਲੰਡਨ (London) 'ਚ ਆਪਣੀ ਆਉਣ ਵਾਲੀ ਫਿਲਮ 'ਸਿੰਡਰੇਲਾ' (Cinderella) ਦੀ ਸ਼ੂਟਿੰਗ ਕਰ ਰਹੇ ਸਨ। ਖ਼ਬਰਾਂ ਦੇ ਅਨੁਸਾਰ ਅਕਸ਼ੈ ਫਿਲਮ ਦੇ ਨਿਰਮਾਤਾ ਕੋਲ ਆਏ ਹਨ ਅਤੇ ਉਨ੍ਹਾਂ ਨੂੰ ਫਿਲਮ ਦੀ ਸ਼ੂਟਿੰਗ ਜਾਰੀ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦਾ ਉਹ ਹਿੱਸਾ ਜਿਸ 'ਚ ਅਕਸ਼ੈ ਕੁਮਾਰ ਦੀ ਜ਼ਰੂਰਤ ਨਹੀਂ ਹੈ, ਉਹ ਇਸ ਦੀ ਸ਼ੂਟਿੰਗ ਕਰ ਸਕਦੇ ਹਨ।