ਪੰਜਾਬ

punjab

ETV Bharat / sitara

ਫ਼ਿਲਮ ਗੁੱਡ ਨਿਊਜ਼ ਦੀ ਪ੍ਰੋਮੋਸ਼ਨ ਲਈ ਅਕਸ਼ੇ ਤੇ ਦਿਲਜੀਤ ਨੇ ਸਾਂਝੀ ਕੀਤੀ ਵੀਡੀਓ

ਅਕਸ਼ੇ ਕੁਮਾਰ ਅਤੇ ਦਿਲਜੀਤ ਦੁਸਾਂਝ ਦੀ ਆਉਣ ਵਾਲੀ ਕਾਮੇਡੀ-ਡਰਾਮਾ ਫ਼ਿਲਮ 'ਗੁੱਡ ਨਿਊਜ਼' ਦੇ ਦੋਵੇਂ ਲੀਡ ਅਦਾਕਾਰ ਨੇ, ਫ਼ਿਲਮ ਦੇ ਪ੍ਰੋਮੋਸ਼ਨ ਕਰਨ ਲਈ ਇੱਕ ਵਿਲੱਖਣ ਤਰੀਕਾ ਲੱਭਿਆ ਹੈ।

akshay diljit undergo labour pain test
ਫ਼ੋਟੋ

By

Published : Dec 14, 2019, 7:34 PM IST

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੇ ਦਿਲਜੀਤ ਦੁਸਾਂਝ ਆਪਣੀ ਆਉਣ ਵਾਲੀ ਫ਼ਿਲਮ 'ਗੁੱਡ ਨਿਊਜ਼' ਦੇ ਪ੍ਰੋਮੋਸ਼ਨ ਵਿੱਚ ਰੁੱਜੇ ਹੋਏ ਹਨ। ਇਸੇ ਦੌਰਾਨ ਅਕਸ਼ੇ ਅਤੇ ਦਿਲਜੀਤ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਬੱਚੇ ਦੇ ਜਨਮ ਦੌਰਾਨ ਮਾਂ ਵੱਲੋਂ ਹੋਣ ਵਾਲੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ।

ਹੋਰ ਪੜ੍ਹੋ: 'ਜੁਮਾਂਜੀ: ਦਾ ਨੈਕਸਟ ਲੈਵਲ' ਨੇ ਮਰਦਾਨੀ 2 ਨੂੰ ਪਛਾੜਿਆ

ਅਕਸ਼ੇ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਅਤੇ ਦਿਲਜੀਤ ਦੀ ਲੇਬਰ ਪੇਨ ਟੈਸਟ ਕਰਵਾਉਂਦੇ ਨਜ਼ਰ ਆ ਰਹੇ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਦੀ ਸ਼ੁਰੂਆਤ ਵਿੱਚ ਅਕਸ਼ੇ 'ਬਾਲ ਜਨਮ' ਦਾ ਜ਼ਿਕਰ ਕਰਦੇ ਹੋਏ, ਲੇਬਰ ਦਰਦ ਦੀ ਜਾਂਚ ਦੀ ਕੋਸ਼ਿਸ਼ ਕਰਨ ਲਈ ਕਹਿੰਦੇ ਹਨ।

ਵੀਡੀਓ ਵਿੱਚ ਅਦਾਕਾਰ ਅਕਸ਼ੇ ਡਾਕਟਰ ਨੂੰ ਪੁੱਛਦੇ ਹਨ ਕਿ, ਇਹ ਮਸ਼ੀਨ ਕੀ ਹੈ? ਉਸ ਤੋਂ ਬਾਅਦ ਦੋਵੇਂ ਅਭਿਨੇਤਾ ਲੇਬਰ ਪੈੱਨ ਟੈਸਟ ਲਈ ਬੈਡ 'ਤੇ ਪੈ ਜਾਂਦੇ ਹਨ, ਦੋਵੇਂ ਅਦਾਕਾਰ ਮਸ਼ੀਨਾਂ ਦੀਆਂ ਤਾਰਾਂ ਨੂੰ ਆਪਣੇ ਪੇਟ ਨਾਲ ਜੁੜ ਲੈਂਦੇ ਹਨ। ਸ਼ੁਰੂ ਵਿੱਚ, ਇੱਕ ਹਲਕਾ ਇਲੈਕਟ੍ਰਿਕ ਕਰੰਟ ਲੱਗਦਾ ਹੈ।

ਹੋਰ ਪੜ੍ਹੋ: 2.5 ਕਰੋੜ ਦੀ ਵਿਕੀ ਰਿਹਾਨਾ ਦੀ ਡਾਕੂਮੈਂਟਰੀ

ਇਸ ਦੇ ਨਾਲ ਹੀ ਵੀਡੀਓ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਕੈਪਸ਼ਨ ਵਿੱਚ ਲਿਖਿਆ, 'ਦਿਲਜੀਤ ਦੋਸਾਂਝ ਅਤੇ ਮੈਂ ਲੇਬਰ ਦਰਦ ਦਾ ਅਨੁਭਵ ਕੀਤਾ: GOOD NEWWZ... ਮੇਰੇ ਵੱਲੋਂ ਅਤੇ @ ਦਿਲਜੀਤ ਦੁਸਾਂਝ ਵੱਲੋਂ ਮਾਵਾਂ ਦੇ ਦਰਦ ਨੂੰ ਸਮਝਣ ਲਈ ਇੱਕ ਛੋਟਾ ਜਿਹਾ ਕਦਮ। ਵੀਡੀਓ ਨੂੰ ਹੁਣ ਤੱਕ 556 ਹਜ਼ਾਰ ਵਿਯੂਜ਼ ਮਿਲ ਚੁੱਕੇ ਹਨ।

ABOUT THE AUTHOR

...view details