ਪੰਜਾਬ

punjab

ETV Bharat / sitara

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਹੋਈ ਘਰ ਵਾਪਸੀ - bollywood news in punjabi

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਘਰ ਵਾਪਸੀ ਹੋ ਚੁੱਕੀ ਹੈ। ਉਹ ਪਿੱਛਲੇ 1 ਸਾਲ ਤੋਂ ਉਹ ਨਿਊਯਾਰਕ ਦੇ ਵਿੱਚ ਆਪਣਾ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਠੀਕ ਹੋ ਕੇ ਘਰ ਪੁੱਜੇ ਰਿਸ਼ੀ ਕਪੂਰ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਟਵੀਟਰ 'ਤੇ ਕੀਤਾ ਹੈ।

ਫ਼ੋਟੋ

By

Published : Sep 10, 2019, 3:34 PM IST

ਮੁੰਬਈ: ਕੈਂਸਰ ਦੀ ਬਿਮਾਰੀ ਦੇ ਨਾਲ ਲੜ੍ਹ ਕੇ ਰਿਸ਼ੀ ਕਪੂਰ ਨਿਊਯਾਰਕ ਤੋਂ ਇਲਾਜ ਕਰਵਾ ਕੇ ਘਰ ਪਰਤੇ ਹਨ। ਇਸ ਪੂਰੇ ਸਮੇਂ 'ਚ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨੇ ਉਨ੍ਹਾਂ ਦਾ ਹਰ ਵੇਲੇ ਸਾਥ ਨਿਭਾਇਆ ਹੈ। ਰਿਸ਼ੀ ਕਪੂਰ ਅਤੇ ਨੀਤੂ ਕਪੂਰ ਸ਼ਨੀਵਾਰ ਨੂੰ ਮੁੰਬਈ ਏਅਰਪੋਟ ਪੁੱਜੇ।
ਅਦਾਕਾਰਾ ਨੀਤੂ ਕਪੂਰ ਨੇ ਨੇਵੀ ਬਲੂ ਸ਼ਰਟ ਦੇ ਨਾਲ ਮੈਚਿੰਗ ਜੀਨਸ਼ ਅਤੇ ਬਲੂ ਸਕੀਨਰਸ ਪਾਉਂਦੇ ਹੋਏ ਕਾਫ਼ੀ ਕੂਲ ਲਗ ਰਹੀ ਸੀ। ਨੀਤੂ ਨੇ ਬਲੈਕ ਟਾਪ ਦੇ ਨਾਲ ਸਟਾਲਿਸ਼ ਸ਼ਰਗ ਅਤੇ ਉੱਪਰ ਬਲੈਕ ਸ਼ਰੱਗ ਪਾਇਆ ਸੀ।

ਘਰ ਵਾਪਿਸ ਆਉਂਦੇ ਹੀ ਅਦਾਕਾਰ ਰਿਸ਼ੀ ਕਪੂਰ ਨੇ ਆਪਣੇ ਟਵੀਟਰ ਦੇ ਜ਼ਰੀਏ ਖੁਸ਼ੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਲੋਕ ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਦੇ ਨਾਲ ਖ਼ੜੇ ਹਨ।ਅਦਾਕਾਰ ਨੇ ਲਿਖਿਆ,"ਵਾਪਿਸ ਘਰ!!! 11ਮਹੀਨੇ ਅਤੇ 11 ਦਿਨ! ਸਭ ਦਾ ਸ਼ੁਕਰਿਆ !" ਜ਼ਿਕਰ-ਏ-ਖ਼ਾਸ ਹੈ ਕਿ ਨਿਊਯਾਰਕ 'ਚ ਲਗਪਗ 1 ਸਾਲ ਟਰੀਟਮੇਂਟ ਵੇਲੇ ਰਿਸ਼ੀ ਕਪੂਰ ਨੂੰ ਕਰਨ ਜੋਹਰ, ਵਿੱਕੀ ਕੌਸ਼ਲ, ਬੋਮਨ ਇਰਾਨੀ, ਦੀਪਿਕਾ ਪਾਦੂਕੌਣ, ਆਮਿਰ ਖ਼ਾਨ, ਆਲਿਆ ਭੱਟ ਕਈ ਸਿਤਾਰੇ ਮਿਲਣ ਗਏ ਸਨ।

ABOUT THE AUTHOR

...view details