ਪੰਜਾਬ

punjab

ETV Bharat / sitara

67ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰ: ਕੰਗਨਾ, ਮਨੋਜ ਅਤੇ ਧਨੁਸ਼ ਨੇ ਜਿੱਤਿਆ ਸਰਵੋਤਮ ਪੁਰਸਕਾਰ

67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਦੀ ਵਜ੍ਹਾ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਬਾਰ, ਫ਼ੀਚਰ ਫ਼ਿਲਮ ਸ਼੍ਰੇਣੀ ’ਚ 461 ਫ਼ਿਲਮਾਂ ਅਤੇ ਗੈਰ-ਫ਼ੀਚਰ ਫ਼ਿਲਮ ਸ਼੍ਰੇਣੀ ’ਚ 220 ਫ਼ਿਲਮਾਂ ਸਨ। 'ਮੋਸਟ ਫ਼ਿਲਮ ਫ੍ਰੇਂਡਲੀ ਸਟੇਟ' ਸ਼੍ਰੇਣੀ ’ਚ 13 ਰਾਜਾਂ ਨੇ ਹਿੱਸਾ ਲਿਆ ਸੀ। ਮੋਸਟ ਫ਼ਿਲਮ ਫ੍ਰੇਂਡਲੀ ਸਟੇਟ ਦਾ ਪੁਰਸਕਾਰ ਸਿੱਕਿਮ ਨੂੰ ਮਿਲਿਆ।

By

Published : Mar 22, 2021, 9:38 PM IST

67ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰ: ਕੰਗਨਾ, ਮਨੋਜ ਅਤੇ ਧਨੁਸ਼ ਨੇ ਜਿੱਤਿਆ ਸਰਵੋਤਮ ਪੁਰਸਕਾਰ
67ਵਾਂ ਰਾਸ਼ਟਰੀ ਫ਼ਿਲਮ ਪੁਰਸਕਾਰ: ਕੰਗਨਾ, ਮਨੋਜ ਅਤੇ ਧਨੁਸ਼ ਨੇ ਜਿੱਤਿਆ ਸਰਵੋਤਮ ਪੁਰਸਕਾਰ

ਹੈਦਰਾਬਾਦ: 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਆਯੋਜਨ ਹਰ ਸਾਲ 3 ਮਈ ਨੂੰ ਕੀਤਾ ਜਾਂਦਾ ਹੈ, ਪਰ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਕੰਗਨਾ ਰਣੌਤ ਨੂੰ ਫ਼ਿਲਮ 'ਪੰਗਾ' ਅਤੇ 'ਮਨੀਕਰਣਾ' ਲਈ ਸਭ ਤੋਂ ਵਧੀਆ ਅਦਾਕਾਰੀ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਨੋਜ ਵਾਜਪਾਈ ਨੂੰ ਹਿੰਦੀ ਫ਼ਿਲਮ 'ਭੌਂਸਲੇ' ਲਈ ਸਭ ਤੋਂ ਵਧੀਆ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਉੱਥੇ ਹੀ ਤਾਮਿਲ ਫ਼ਿਲਮ 'ਅਸੁਰਨ' ਲਈ ਧਨੁਸ਼ ਨੂੰ ਸਭ ਤੋਂ ਵਧੀਆ ਅਦਾਕਾਰ ਦਾ ਪੁਰਸਕਾਰ ਪ੍ਰਾਪਤ ਹੋਇਆ।

ਪੂਰਾ ਸਮਾਰੋਹ ਪੀਆਈਬੀ ਇੰਡੀਆ ਦੇ ਫੇਸਬੁੱਕ ਪੇਜ ਦੇ ਨਾਲ ਨਾਲ ਅਧਿਕਾਰਤ ਯੂ-ਟਿਊਬ ਚੈਨੱਲ ’ਤੇ ਸਟ੍ਰੀਮਿੰਗ ਲਈ ਉਪਲਬੱਧ ਹੈ।

ਇਸ ਵਾਰ, ਫ਼ੀਚਰ ਫ਼ਿਲਮ ਸ਼੍ਰੇਣੀ ’ਚ 461 ਫ਼ਿਲਮਾਂ ਅਤੇ ਗੈਰ-ਫ਼ੀਚਰ ਫ਼ਿਲਮ ਸ਼੍ਰੇਣੀ ’ਚ 220 ਫ਼ਿਲਮਾਂ ਸਨ। 'ਮੋਸਟ ਫ਼ਿਲਮ ਫ੍ਰੇਂਡਲੀ ਸਟੇਟ' ਸ਼੍ਰੇਣੀ ’ਚ 13 ਰਾਜਾਂ ਨੇ ਹਿੱਸਾ ਲਿਆ ਸੀ। ਮੋਸਟ ਫ਼ਿਲਮ ਫ੍ਰੇਂਡਲੀ ਸਟੇਟ ਦਾ ਪੁਰਸਕਾਰ ਸਿੱਕਿਮ ਨੂੰ ਮਿਲਿਆ।

ਇਹ ਵੀ ਪੜ੍ਹੋ: ਬਾਲੀਵੁੱਡ ਦੀਆਂ ਫਿਲਮਾਂ ਜਿਨ੍ਹਾਂ ਓਪਨਿੰਗ ਵੀਕਐਂਡ 'ਚ ਤੋੜੇ ਕਮਾਈ ਦੇ ਰਿਕਾਰਡ

ABOUT THE AUTHOR

...view details