ਹੈਦਰਾਬਾਦ: ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਵਟਸਐਪ ਦਾ ਇਸਤੇਮਾਲ ਕਰਦੇ ਹਨ। ਮੈਟਾ ਦੇ ਮਸ਼ਹੂਰ ਐਪ ਵਟਸਐਪ ਨੂੰ ਲੈ ਕੇ ਲਗਾਤਾਰ ਅਪਡੇਟਸ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਹੁਣ ਵਟਸਐਪ ਆਈਫੋਨ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਪੇਸ਼ ਕਰਨ ਜਾ ਰਿਹਾ ਹੈ।
ETV Bharat / science-and-technology
WhatsApp ਯੂਜ਼ਰਸ ਲਈ ਜਲਦ ਪੇਸ਼ ਕਰੇਗਾ ਨਵਾਂ ਫੀਚਰ, ਕਮਿਊਨਿਟੀ ਐਡਮਿਨ ਨੂੰ ਮਿਲਣਗੇ ਦੋ ਨਵੇਂ ਆਪਸ਼ਨ - ਵਟਸਐਪ ਦੇ ios ਯੂਜ਼ਰਸ ਨੂੰ ਮਿਲ ਰਿਹਾ ਨਵਾਂ ਫੀਚਰ
WhatsApp Latest Update For iOS Users: ਮੈਟਾ ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰ ਰਿਹਾ ਹੈ। ਦੁਨੀਆਂ ਭਰ 'ਚ ਕਰੋੜਾ ਯੂਜ਼ਰਸ ਵਟਸਐਪ ਦਾ ਇਸਤੇਮਾਲ ਕਰਦੇ ਹਨ। ਹੁਣ ਵਟਸਐਪ ਆਈਫੋਨ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਪੇਸ਼ ਕਰਨ ਜਾ ਰਿਹਾ ਹੈ।
Published : Sep 25, 2023, 10:13 AM IST
ਵਟਸਐਪ ਕਮਿਊਨਿਟੀ ਮੈਬਰਾਂ ਨੂੰ ਮਿਲੇਗਾ ਨਵਾਂ ਫੀਚਰ: ਵੈੱਬਸਾਈਟ Wabetainfo ਦੀ ਰਿਪੋਰਟ ਅਨੁਸਾਰ, ਵਟਸਐਪ ਯੂਜ਼ਰਸ ਨੂੰ ਕਮਿਊਨਿਟੀ ਮੈਨੇਜਮੈਂਟ ਦਾ ਬਿਹਤਰ ਕੰਟਰੋਲ ਮਿਲਣ ਜਾ ਰਿਹਾ ਹੈ। ਵਟਸਐਪ 'ਤੇ ਕਮਿਊਨਿਟੀ ਐਡਮਿਨ ਲਈ ਇੱਕ ਨਵਾਂ ਆਪਸ਼ਨ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਕਮਿਊਨਿਟੀ ਦੇ ਐਡਮਿਨ ਇਹ ਫੈਸਲਾ ਲੈ ਸਕਣਗੇ ਕਿ ਕਿਹੜੇ ਮੈਬਰ ਨਵੇਂ ਲੋਕਾਂ ਨੂੰ ਜੋੜ ਸਕਦੇ ਹਨ। ਵਟਸਐਪ ਦੇ ਕਮਿਊਨਿਟੀ ਐਡਮਿਨ ਨੂੰ ਗਰੁੱਪ 'ਚ ਨਵੇਂ ਲੋਕਾਂ ਨੂੰ ਜੋੜਨ ਲਈ ਦੋ ਆਪਸ਼ਨ ਮਿਲਣਗੇ। ਇਨ੍ਹਾਂ ਦੋਨਾਂ ਆਪਸ਼ਨਾਂ ਦੇ ਨਾਲ ਯੂਜ਼ਰਸ Everyone ਅਤੇ Only Community Admins ਨੂੰ ਚੁਣ ਸਕਣਗੇ। Everyone ਆਪਸ਼ਨ ਨੂੰ ਚੁਣਨ ਨਾਲ ਗਰੁੱਪ ਐਡਮਿਨ ਤੋਂ ਇਲਾਵਾ ਦੂਜੇ ਮੈਬਰ ਵੀ ਨਵੇਂ ਲੋਕਾਂ ਨੂੰ ਜੋੜ ਸਕਣਗੇ ਅਤੇ Only Community Admins ਨੂੰ ਚੁਣਨ 'ਤੇ ਐਡਮਿਨ ਦੀ ਮਰਜੀ ਦੇ ਬਿਨ੍ਹਾਂ ਕਿਸੇ ਨਵੇਂ ਮੈਬਰ ਨੂੰ ਜੋੜਿਆ ਨਹੀਂ ਜਾ ਸਕੇਗਾ।
ਵਟਸਐਪ ਦੇ iOS ਯੂਜ਼ਰਸ ਨੂੰ ਮਿਲ ਰਿਹਾ ਨਵਾਂ ਫੀਚਰ: ਵਟਸਐਪ ਦੇ ਇਸ ਨਵੇਂ ਅਪਡੇਟ ਨੂੰ iOS ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਵਟਸਐਪ ਯੂਜ਼ਰਸ iOS ਅਪਡੇਟ ਵਰਜ਼ਨ 23.19.76 ਦੇ ਨਾਲ ਨਵੇਂ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ। ਵਟਸਐਪ ਕਮਿਊਨਿਟੀ ਐਡਮਿਨ ਐਪ ਓਪਨ ਕਰਨ 'ਤੇ ਕਮਿਊਨਿਟੀ ਸੈਟਿੰਗ ਵਿੱਚ ਇਸ ਫੀਚਰ ਨੂੰ ਪਾ ਸਕਦੇ ਹਨ।